by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡੌਕੀ ਲਗਾ ਕੇ ਯੂਰਪ ਜਾ ਰਹੇ ਪ੍ਰਵਾਸੀਆਂ ਦੀ ਕਿਸ਼ਤੀ ਦੇਰ ਰਾਤ ਗ੍ਰੀਸ ਦੇ ਤੱਟ 'ਤੇ ਪਲਟਣ ਕਾਰਨ ਡੁੱਬ ਗਈ। ਜਿਸ ਕਾਰਨ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ ਲੱਖਾਂ ਲੋਕ ਲਾਪਤਾ ਹੋ ਗਏ। ਅਧਿਕਾਰੀਆਂ ਅਨੁਸਾਰ ਇਹ ਸਾਰੇ ਪ੍ਰਵਾਸੀ ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ,ਉੱਥੇ ਹੀ ਕਿਸ਼ਤੀ ਪਤਲਣ 'ਤੇ ਜਲ ਸੈਨਾ ਵਲੋਂ ਵੱਡੇ ਪੱਧਰ 'ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤੱਕ ਇਹ ਸਪਸ਼ੱਟ ਨਹੀ ਹੈ ਕਿ ਕਿੰਨੇ ਲੋਕ ਲਾਪਤਾ ਹੋਏ ਹਨ। ਜਾਣਕਾਰੀ ਅਨੁਸਾਰ 100 ਫੁੱਟ ਦੀ ਕਿਸ਼ਤੀ ਲੋਕਾਂ ਦੇ ਅਚਾਨਕ ਇੱਕ ਪਾਸੇ ਜਾਣ ਤੋਂ ਬਾਅਦ ਪਲਟ ਗਈ ਤੇ ਕੁਝ ਸਮੇ ਬਾਅਦ ਪੂਰੀ ਤਰਾਂ ਡੁੱਬ ਗਈ। ਕੋਸਟ ਗਾਰਡ ਨੇ ਕਿਹਾ ਕਿ ਜਦੋ ਉਨ੍ਹਾਂ ਨੇ ਕਿਸ਼ਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ । ਕਿਸ਼ਤੀ 'ਤੇ ਸਵਾਰ ਲੋਕ ਵਾਰ-ਵਾਰ ਕਹਿੰਦੇ ਰਹੇ ਕਿ ਉਹ ਇਟਲੀ ਜਾਣਾ ਚਾਹੁੰਦੇ ਹਨ ।