ਦਿੱਲੀ (ਦੇਵ ਇੰਦਰਜੀਤ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘24 ਕੈਰੇਟ ਦਾ ਸੋਨਾ’ ਦੱਸਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਦੇ ਪ੍ਰਮੁੱਖ ਦੇ ਤੌਰ ’ਤੇ ਉਨ੍ਹਾਂ ਦੇ ਪਿੱਛਲੇ 2 ਦਹਾਕਿਆਂ ਦੇ ਸਿਆਸੀ ਸਫ਼ਰ ਨੂੰ ਪ੍ਰਬੰਧਨ ਸਕੂਲਾਂ ’ਚ ‘ਪ੍ਰਭਾਵੀ ਲੀਡਰਸ਼ਿਪ ਅਤੇ ਕੁਸ਼ਲ ਸ਼ਾਸਨ’ ’ਤੇ ਇਕ ‘ਕੇਸ ਸਟਡੀ’ ਦੇ ਤੌਰ ’ਤੇ ਪੜ੍ਹਾਇਆ ਜਾਣਾ ਚਾਹੀਦਾ।
ਮੋਦੀ ਦੀ ਰਾਜਨੀਤਕ ਸਫ਼ਰ ਨੂੰ ਪ੍ਰੰਬਧਨ ਸਕੂਲਾਂ ’ਚ ‘ਪ੍ਰਭਾਵੀ ਲੀਡਰਸ਼ਿਪ ਅਤੇ ਕੁਸ਼ਲ ਸ਼ਾਸਨ’ ’ਤੇ ਇਕ ‘ਕੇਸ ਸਟਡੀ’ ਦੇ ਤੌਰ ’ਤੇ ਪੜ੍ਹਾਇਆ ਜਾਣਾ ਚਾਹੀਦਾ। ਮੋਦੀ ਦੀ ਰਾਜਨੀਤਕ ਯਾਤਰਾ ਦੇ ਪਿਛਲੇ 2 ਦਹਾਕਿਆਂ ਬਾਰੇ ਸਿੰਘ ਨੇ ਕਿਹਾ,‘‘ਇਕ ਸੱਚੀ ਲੀਡਰਸ਼ਿਪ ਦੀ ਪਛਾਣ ਉਸ ਦੇ ਇਰਾਦੇ ਤੋਂ ਹੁੰਦੀ ਹੈ ਅਤੇ ਦੋਵੇਂ ਹੀ ਮਾਮਲਿਆਂ ’ਚ, ਪ੍ਰਧਾਨ ਮੰਤਰੀ ਮੋਦੀ 24 ਕੈਰੇਟ ਸੋਨੇ ਦੇ ਹਨ।
20 ਸਾਲਾਂ ਤੱਕ ਸਰਕਾਰ ਦਾ ਮੁਖੀ ਰਹਿਣ ਤੋਂ ਬਾਅਦ ਵੀ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦਾ ਇਕ ਵੀ ਦਾਗ਼ ਨਹੀਂ ਹੈ।’’ ‘ਲੋਕਤੰਤਰ ਪ੍ਰਦਾਨ ਕਰਨਾ : ਨਰਿੰਦਰ ਮੋਦੀ ਦੇ 2 ਦਹਾਕਿਆਂ ਦੀ ਸਰਕਾਰ ਦੇ ਪ੍ਰਮੁੱਖ ਦੇ ਰੂਪ ’ਚ ਸਮੀਖਿਆ’ ’ਤੇ ਰਾਸ਼ਟਰੀ ਸੰਮੇਲਨ ਦੇ ਸਮਾਪਨ ਸੈਸ਼ਨ ’ਚ ਸਿੰਘ ਨੇ ਕਿਹਾ ਕਿ ਮੋਦੀ ਸਿਰਫ਼ ਇਕ ਵਿਅਕਤੀ ਨਹੀਂ ਹੈ।
ਉਨ੍ਹਾਂ ਕਿਹਾ। ‘‘ਜੇਕਰ ਅਸੀਂ ਪਿਛਲੇ 2 ਦਹਾਕਿਆਂ ਦੀ ਉਨ੍ਹਾਂ ਦੀ ਰਾਜਨੀਤਕ ਯਾਤਰਾ ਨੂੰ ਦੇਖੋ ਤਾਂ ਅਸੀਂ ਦੇਖਾਂਗੇ ਕਿ ਉਨ੍ਹਾਂ ਦੇ ਸਾਹਮਣੇ ਨਵੀਆਂ ਚੁਣੌਤੀਆਂ ਆਉਂਦੀਆਂ ਰਹੀਆਂ ਪਰ ਜਿਸ ਤਰ੍ਹਾਂ ਨਾਲ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ, ਉਨ੍ਹਾਂ ਨੂੰ ਪ੍ਰਬੰਧਨ ਸਕੂਲਾਂ ’ਚ ਪ੍ਰਭਾਵੀ ਲੀਡਰਸ਼ਿਪ ਅਤੇ ਕੁਸ਼ਲ ਸ਼ਾਸਨ ’ਤੇ ਇਕ ‘ਕੇਸ ਸਟਡੀ’ ਦੇ ਰੂਪ ’ਚ ਪੜ੍ਹਾਇਆ ਜਾਣਾ ਚਾਹੀਦਾ।’’
ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ’ਚ ਮੋਦੀ ਦੇ ਕਾਰਜਕਾਲ ਬਾਰੇ ਗੱਲ ਕਰਦੇ ਹੋਏ, ਰਾਜਨਾਥ ਸਿੰਘ ਨੇ ਕਿਹਾ ਕਿ ਉਹ ਗੁਜਰਾਤ ਨੂੰ ਵਿਕਾਸ ਦੇ ਰਸਤੇ ’ਤੇ ਲੈ ਗਏ ਅਤੇ ਉਨ੍ਹਾਂ ਨੇ ਸਮਾਜ ਦੇ ਹਰ ਵਰਗ ਦੀ ਪ੍ਰਗਤੀ ਲਈ ਕੰਮ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਮੋਦੀ ਨੇ ‘ਸਭ ਕਾ ਸਾਥ, ਸਭ ਕਾ ਵਿਕਾਸ’ ਦਾ ਮੰਤਰ ਦਿੱਤਾ ਅਤੇ ਫਿਰ ਪ੍ਰਧਾਨ ਮੰਤਰੀ ਦੇ ਰੂਪ ’ਚ ਇਸ ‘ਚ ‘ਸਭ ਕਾ ਵਿਸ਼ਵਾਸ, ਸਭ ਕਾ ਪ੍ਰਯਾਸ’ ਜੋੜਿਆ। ਸਿੰਘ ਨੇ ਕਿਹਾ,‘‘ਇਹ ਨਾਅਰਾ ‘ਸਭ ਕਾ ਸਾਥ, ਸਭ ਕਾ ਵਿਕਾਸ’ ਦਿੰਦੇ ਹੋਏ ਨਰਿੰਦਰ ਭਾਈ ਮੋਦੀ ਨੇ ਗੁਜਰਾਤ ’ਚ ਧਰਮ ਨਿਰਪੱਖਾਤ ਦੀ ਇਕ ਨਵੀਂ ਇਬਾਰਤ ਲਿਖ ਦਿੱਤੀ।
’’ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ’ਚ ਮੋਦੀ ਵਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਸੁਧਾਰਾਂ ਅਤੇ ਯੋਜਨਾਵਾਂ ਦਾ ਵੀ ਹਵਾਲਾ ਦਿੱਤਾ। ਵਿਕਾਸ ਦੇ ਪ੍ਰਤੀ ਮੋਦੀ ਦੀ ਵਚਨਬੱਧਤਾ ’ਤੇ ਚਰਚਾ ਕਰਦੇ ਹੋਏ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਦੇਸ਼ ’ਚ ਉਦਯੋਗ ਅਤੇ ਵਪਾਰ ਨੂੰ ਉਤਸ਼ਾਹ ਦੇਣ ਤੋਂ ਬਚਿਆ ਗਿਆ ਹੈ।
ਸਿੰਘ ਨੇ ਕਿਹਾ,‘‘ਇਹ ਮੰਨਿਆ ਜਾਂਦਾ ਸੀ ਕਿ ਜੇਕਰ ਤੁਸੀਂ ਵਪਾਰ ਅਤੇ ਉਦਯੋਗ ਨਾਲ ਖੜ੍ਹੇ ਹੋ ਤਾਂ ਤੁਹਾਡੀ ਸਮਾਜਿਕ ਵਚਨਬੱਧਤਾ ਕਮਜ਼ੋਰ ਹੈ। ਇਸ ਭਰਮ ਨੂੰ ਮੋਦੀ ਨੇ ਸਖ਼ਤ ਚੁਣੌਤੀ ਦਿੱਤੀ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ’ਚ ਉਦਯੋਗ ਅਤੇ ਉੱਦਮੀਆਂ ਨੂੰ ਪਹਿਚਾਣਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ।’’