ਹਿੰਦੂ ਕੰਨਿਆ ਕਾਲਜ ਦੇ 50ਵੇ ਵਰੇਗੰਡ ਨੂੰ ਸਮਰਪਿਤ ਅਭਿਨੰਦਨ ਸਮਾਰੋਹ ਦਾ ਆਯੋਜਨ

by

ਕਪੂਰਥਲਾ : ਹਿੰਦੂ ਕੰਨਿਆ ਕਾਲਜ ਦੇ 50ਵੇ ਵਰੇਗੰਡ ਨੂੰ ਸਮਰਪਿਤ ਅਭਿਨੰਦਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮਾਜ ਲਈ ਵਧੀਆ ਯੋਗਦਾਨ ਪਾਣ ਲਈ ਸ਼ਹਿਰ ਦੀਆਂ ਹਸਤੀਆਂ, ਪੁਰਾਣੇ ਸਟਾਫ ਮੈਂਬਰ, ਵਧੀਆਂ ਕਾਰਗੁਜਾਰੀ ਵਾਲੇ ਮੌਜੂਦਾ ਸਟਾਫ ਮੈਂਬਰ ਅਤੇ ਵੱਖ ਵੱਖ ਖੇਤਰ ਵਿਚ ਨਾਮ ਕਮਾ ਰਹੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਗਿਆ।ਨਵੀਂ ਦਿੱਲੀ ਵਿੱਚ ਸਥਿਤ ਐਨਜੀਓ ਸਕੰਲਪ ਦੇ ਫਾਉਂਡਰ ਡਾਇਰੈਕਟਰ ਸ਼੍ਰੀ ਸੰਤੋਸ਼ ਤਨੇਜਾ ਜੀ ਬਤੌਰ ਮੁੱਖ ਮਹਿਮਾਨ ਅਤੇ ਉਹਨਾਂ ਦੀ ਧਰਮ ਪਤਨੀ ਪ੍ਰੋਮਿਲ ਤਨੇਜਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ।ਸਮਾਰੋਹ ਦੀ ਸ਼ੁਰੂਆਤ ਪਾਵਨ ਜਯੋਤੀ ਪ੍ਰਜਵਲਿਤ ਕਰ ਕੇ ਕੀਤੀ ਗਈ ਅਤੇ ਉਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਕਾਲਜ ਦੇ 50 ਸਾਲਾ ਇਤਿਹਾਸ ਉਪੱਰ ਸੰਖੇਪ ਵਿੱਚ ਚਾਨਣਾ ਪਾਇਆ।

ਸਮਾਜ ਲਈ ਉੱਘਾ ਯੋਗਦਾਨ ਪਾਉਣ ਲਈ ਸਤ ਨਾਰਾਇਣ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਡੀ.ਏ.ਵੀ ਕਾਲਜ ਜਲੰਧਰ ਤੋਂ ਰਿਟਾਇਰਡ ਪ੍ਰੋਫੈਸਰ ਡਾ. ਅਸ਼ਵਨੀ ਸ਼ਰਮਾ, ਸਤ ਨਾਰਾਇਣ ਮੰਦਰ ਕਮੇਟੀ ਨਾਲ ਹੀ ਜੁੜੇ ਸ਼੍ਰੀ ਨਰੇਸ਼ ਗੋਸਾਈਂ, ਰਿਟਾਇਰਡ ਸਪੋਰਟਸ ਅਫਸਰ ਸ਼੍ਰੀ ਸਤੀਸ਼ ਸ਼ਰਮਾ, ਕਪੂਰਥਲਾ ਨਗਰ ਕੌਂਸਲ ਦੇ ਭੂਤਪੂਰਵ ਈਓ ਸ਼੍ਰੀ ਕੁਲਭੂਸ਼ਨ ਗੋਇਲ, ਆਰਿਆ ਵਤਸਾਲਿਆ ਦੇ ਸੰਸਥਾਪਕ ਸ਼੍ਰੀ ਕਪੂਰ ਚੰਦ ਗਰਗ, ਉਘੇ ਬਿਜਨੈਸਮੈਨ ਸ਼੍ਰੀ ਵਿਜੈ ਅਗਰਵਾਲ ਅਤੇ ਸਮਾਜ ਸੇਵੀ ਸ਼੍ਰੀ ਹਰਜੀਤ ਸਿੰਘ ਆਨੰਦ ਨੂੰ ਕਾਲਜ ਪ੍ਰਬੰਧਕੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।ਇਸ ਤੋਂ ਬਾਅਦ ਕਾਲਜ ਪ੍ਰਬੰਧਕੀ ਕਮੇਟੀ ਵਲੋਂ ਕਾਲਜ ਦੇ ਰਿਟਾਇਰਡ ਪ੍ਰਿੰਸੀਪਲ ਅਤੇ ਮੌਜੂਦਾ ਸਕਤਰ ਸ਼੍ਰੀਮਤੀ ਗੁਲਸ਼ਨ ਯਾਦਵ ਨੂੰ ਉਹਨਾਂ ਦੇ ਕਾਲਜ ਦੀ ਤਰੱਕੀ ਲਈ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਹਿੰਦੀ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਕੌਰ, ਸੰਗੀਤ ਵਿਭਾਗ ਦੇ ਮੁਖੀ ਸ਼੍ਰੀਮਤੀ ਪਰਮਜੀਤ ਕੌਰ, ਸ਼ਰੀਰਕ ਸਿੱਖਿਆ ਵਿਭਾਗ ਦੇ ਮੁਖੀ ਸ਼੍ਰੀਮਤੀ ਜਸਵੰਤ ਕੌਰ, ਆਫਿਸ ਸੁਪਰਡੈਂਟ ਸ਼੍ਰੀ ਸੰਜੀਵ ਭੱਲਾ, ਅਕਾਉਂਟਸ ਇੰਚਾਰਜ ਸ਼੍ਰੀ ਕਮਲ ਮਲਹੌਤਰਾ ਅਤੇ ਤਿੰਨ ਦਰਜਾ ਚਾਰ ਕਰਮਚਾਰੀ, ਸ਼੍ਰੀ ਜਗ ਨਾਰਾਇਣ, ਸ਼੍ਰੀ ਤੁਲਸੀ ਰਾਮ ਅਤੇ ਸ਼੍ਰੀ ਭੁਪਿੰਦਰ ਸਿੰਘ ਨੂੰ ਉਹਨਾਂ ਦੀਆਂ ਉਘੀਆ ਸੇਵਾਵਾਂ ਲਈ ਕਾਲਜ ਪ੍ਰਬੰਧਕੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। 

ਇਸ ਤੋਂ ਇਲਾਵਾ ਕਾਲਜ ਤੋਂ ਰਿਟਾਇਰ ਹੋ ਚੁਕੇ ਅਧਿਆਪਕਾਂ ਅਤੇ ਵੱਖ ਵੱਖ ਖੇਤਰ ਵਿੱਚ ਨਾਮ ਕਮਾ ਰਹੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ, ਜਿੰਨ੍ਹਾ ਵਿੱਚੋਂ ਪ੍ਰਿੰਸੀਪਲ ਡਾ. ਸੁਰਜੀਤ ਕੌਰ, ਸਮਾਜਵਾਦੀ ਪਾਰਟੀ ਦੇ ਦਿੱਲੀ ਯੂਨਿਟ ਦੇ ਅਧਿਅਕਸ਼ ਸ਼੍ਰੀਮਤੀ ਸੂਸਨ ਆਨੰਦ, ਪੀਟੀਯੂ ਦੇ ਡਿਪਟੀ ਕੰਟਰੋਲਰ ਡਾ. ਨਿੱਤਆ ਸ਼ਰਮਾ, ਦੂਰਦਰਸ਼ਨ ਗਾਇਕ ਸ਼੍ਰੀਮਤੀ ਸੰਤੋਸ਼, ਪ੍ਰਸਿੱਧ ਸ਼ਬਦ ਗਾਇਕ ਬੀਬਾ ਨਰਿੰਦਰ ਕੌਰ ਅਤੇ ਹੋe ਕਈ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਅਵਸਰ ਤੇ ਕਾਲਜ ਦੇ ਵਿਦਿਆਰਥੀਆਂ ਵਲੌਂ ਰੰਗਾਰੰਗ ਪ੍ਰੋਗ੍ਰਾਮ ਵੀ ਪੇਸ਼ ਕੀਤਾ ਗਿਆ ਅਤੇ ਪੁਰਾਣੇ ਵਿਦਿਆਰਥੀਆਂ ਵਲੋਂ ਵੀ ਗੀਤ ਗਾਏ ਗਏ ਮੰਚ ਦਾ ਸੰਚਾਲਨ ਡਾ. ਕੁਲਵਿੰਦਰ ਕੌਰ ਨੇ ਕੀਤਾ ਅਤੇ ਸਨਮਾਨਿਤ ਕੀਤੇ ਜਾਣ ਵਾਲੀਆਂ ਸ਼ਖਸੀਅਤਾਂ ਦੀਆਂ ਉਪਲਭਦਿਆ ਬਾਰੇ ਮੈਡਮ ਗੁਲਸ਼ਨ ਯਾਦਵ ਨੇ ਚਾਨਣਾ ਪਾਇਆ।ਇਸ ਮੌਕੇ  ਕਾਲਜ ਪ੍ਰਬਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ, ਉਪਪ੍ਰਧਾਨ ਸ਼੍ਰੀ ਅਰਿਹੰਤ ਅਗਰਵਾਲ, ਮੈਨੇਜਰ ਸ਼੍ਰੀ ਅਸ਼ਵਨੀ ਅਗਰਵਾਲ, ਖਜਾਂਚੀ ਸ਼੍ਰੀ ਸੁਦਰਸ਼ਨ ਸ਼ਰਮਾ, ਸ਼੍ਰੀਮਤੀ ਅਨਿਤਾ ਗੁਪਤਾ, ਸ਼੍ਰੀ ਓਪੀ ਬੈਹਲ, ਸ਼੍ਰੀ ਹਰੀਬੁਧ ਸਿੰਘ ਬਾਬਾ, ਸ਼੍ਰੀ ਚੰਦਰ ਸ਼ਰਮਾ, ਸ਼੍ਰੀ ਐਮ ਆਰ ਕਾਲੀਆ, ਸ਼੍ਰੀ ਸ਼ਾਮ ਸੁੰਦਰ ਅਗਰਵਾਲ, ਸ਼੍ਰੀ ਮਨੋਜ ਚੋਪੜਾ, ਸ਼੍ਰੀ ਸ਼ਿਵ ਧੀਰ, ਸ਼੍ਰੀ ਉਮੇਸ਼ ਸ਼ਾਰਦਾ, ਸ਼੍ਰੀ ਮਨੂ ਧੀਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜਰ ਸਨ।