by simranofficial
ਚੰਡੀਗੜ੍ਹ ( ਐਨ. ਆਰ. ਆਈ ):- ਵਿਰੋਧੀਆਂ ਨੇ ਇਹ ਸਾਫ਼ ਕਰਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਦੇ ਲਈ ਨਹੀਂ ਜਾਣਗੇ , ਤੁਹਾਨੂੰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮੰਗਿਆ ਗਿਆ ਸੀ ,ਜਿਸ ਤੋਂ ਬਾਅਦ 4 ਨਵੰਬਰ ਦਾ ਸਮਾਂ ਉਨ੍ਹਾਂ ਨੂੰ ਮਿਲਿਆ , ਪਰ ਹੁਣ ਵਿਰੋਧੀਆਂ ਨੇ ਇੱਕ ਦਮ ਜਾਣ ਤੋਂ ਮੰਨਾ ਕਰਤਾ ਹੈ | ਵਿਰੋਧੀਆਂ ਦਾ ਕਹਿਣਾ ਹੈ ਕਿ ਸਰਕਾਰ ਬੇਵਕੂਫ਼ ਬਣਾ ਰਹੀ ਹੈ ,ਉਹ ਏਕਤਾ ਦਿਖਾ ਰਹੇ ਨੇ , ਪਰ ਉਹ ਬੇਵਕੂਫ ਨਹੀਂ ਬਣਨਗੇ | ਉਨ੍ਹਾਂ ਦਾ ਇਹ ਸਾਫ਼ ਤੋਰ ਤੇ ਕਹਿਣਾ ਹੈ ਕਿ ਰਾਸ਼ਟਰਪਤੀ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਹੈ , ਦੇਸ਼ ਦੇ ਪ੍ਰਧਾਨਮੰਤਰੀ ਦੇ ਨਾਲ ਮੁਲਾਕਾਤ ਕੀਤੀ ਜਾਵੇ |