by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਤਰਰਾਸ਼ਟਰੀ ਪੱਧਰ 'ਤੇ ਨਵੇਂ ਤਰੀਕੇ ਨਾਲ ਅਫੀਮ ਸਪਲਾਈ ਕਰਨ ਦਾ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਕਿ ਪੰਜਾਬ ਦੇ ਲੁਧਿਆਣਾ ਤੋਂ ਜੈਕੇਟਾਂ ਅੰਦਰ ਸਿਲਾਈ ਕਰਕੇ ਅਫੀਮ ਦੀ ਖੇਪ ਕੈਨੇਡਾ ਭੇਜੀ ਜਾਂਦੀ ਸੀ। ਹੁਣ ਇਸ ਮਾਮਲੇ 'ਤੇ ਵੱਡੀ ਕਾਰਵਾਈ ਕਰਦੇ ਨਾਰਕੋਟਿਕ ਵਿਭਾਗ ਵਲੋਂ ਜੈਕੇਟਾਂ ਨੂੰ ਲੱਭ ਕੇ ਕਬਜ਼ੇ 'ਚ ਲੈ ਲਿਆ ਗਿਆ । ਫਿਲਹਾਲ ਨਾਰਕੋਟਿਕ ਵਿਭਾਗ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਨਾਰਕੋਟਿਕ ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਲੁਧਿਆਣਾ ਤੋਂ ਅਜਿਹੀਆਂ 3 ਜੈਕੇਟਾਂ ਨੂੰ ਫੜਿਆ ਗਿਆ ਹੈ। ਜਾਂਚ ਦੌਰਾਨ ਨਾਰਕੋਟਿਕ ਵਿਭਾਗ ਨੇ ਜੈਕੇਟ 'ਚੋ 2 ਕਿੱਲੋ , ਦੂਜੀ ਜੈਕੇਟ 'ਚੋ ਅੱਧਾ ਕਿਲੋ ਤਾਂ ਤੀਜੀ ਜੈਕੇਟ 'ਚੋ 80 ਗ੍ਰਾਮ ਅਫੀਮ ਬਰਾਮਦ ਹੋਈ ਹੈ । ਕੁੱਲ ਤਿੰਨੋ ਜੈਕੇਟਾਂ 'ਚੋ 2,580 ਕਿਲੋਗ੍ਰਾਮ ਅਫੀਮ ਮਿਲੀ ਹੈ । ਨਾਰਕੋਟਿਕ ਵਿਭਾਗ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।