ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪੁਲਿਸ ਨੇ ਆਨਲਾਈਨ ਧੋਖਾਧੜੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਧੋਖਾਧੜੀ ਦੀ ਸ਼ਿਕਾਇਤ ਮਿਲਣ 'ਤੇ ਸਾਈਬਰ ਸੈੱਲ ਵਲੋਂ ਕਾਰਵਾਈ ਕਰਦੇ ਹੋਏ ਇੱਕ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਦੋਸ਼ੀਆਂ ਵਲੋਂ ਆਪਣੀ ਕਸਟਮਾਈਜ਼ਡ ਫਰਜ਼ੀ ਐਪ ਰਾਹੀਂ ਆਨਲਾਈਨ ਵਾਪਰ ਕੀਤਾ ਜਾ ਰਿਹਾ ਸੀ ।
ਜਾਣਕਾਰੀ ਅਨੁਸਾਰ ਧੋਖਾਧੜੀ ਕਰਨ ਇਰਾਦੇ ਨਾਲ ਦੋਸ਼ੀਆਂ ਨੇ ਐਪ ਦੀ ਵਰਤੋਂ ਕਰਨ ਲਈ ਇਕ ID ਤੇ ਪਾਸਵਰਡ ਪ੍ਰਦਾਨ ਕਰਨ ਤੋਂ ਪਹਿਲਾਂ ਗਾਹਕ ਕੋਲੋਂ 2 ਚੈੱਕ ਮੰਗਦੇ ਸਨ ਤੇ ਫਿਰ ਪੀੜਤ ਕੋਲੋਂ ਪੈਸੇ ਲਏ ਜਾਂਦੀ। ਪੀੜਤ ਨੂੰ ਪੂਰਾ ਵਿਸ਼ਵਾਸ਼ ਦਿਵਾਇਆ ਜਾਂਦਾ ਕਿ ਉਹ ਐਪ ਰਾਹੀਂ ਵਾਪਰ ਕਰਕੇ ਚੰਗੀ ਕਮਾਈ ਕਰ ਰਹੇ ਹਨ ,ਜਦੋ ਗਾਹਕ ਆਪਣੇ ਰਿਟਰਨ ਦੀ ਮੰਗ ਕਰਦਾ ਹੈ ਤਾਂ ਦੋਸ਼ੀ ਉਸ ਦੀ ID ,ਪਾਸਵਰਡ ਬਦਲ ਦਿੰਦੇ ਸੀ ਤੇ ਬਾਅਦ ਵਿੱਚ ਗਾਹਕ ਨੂੰ ਹੋਰ ਪੈਸਿਆਂ ਲਈ ਬਲੈਕਮੇਲ ਕਰਦੇ ਸੀ ।