by mediateam
ਟੋਰਾਂਟੋ (NRI MEDIA) : ਆਨਲਾਈਨ ਵਿਦਿਆਰਥੀਆਂ ਦੀ ਵਧਦੀ ਗਿਣਤੀ ਦੇ ਚਲਦਿਆਂ 'ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ' ਨੇ ਵਰਚੁਅਲ ਕਲਾਸਾਂ 'ਤੇ 22 ਸਤੰਬਰ ਤੱਕ ਰੋਕ ਲਾ ਦਿੱਤੀ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਬੁਲਾਰੇ ਰਿਆਨ ਬਰਡ ਨੇ ਕਿਹਾ ਕਿ ਆਨਲਾਈਨ ਵਿਦਿਆਰਥੀਆਂ ਦੀ ਗਿਣਤੀ 66 ਹਜ਼ਾਰ ਤੋਂ ਵੱਧ ਕੇ 72 ਹਜ਼ਾਰ ਤੱਕ ਪਹੁੰਚ ਚੁੱਕੀ ਹੈ।
200 ਤੋਂ ਵੱਧ ਵਰਚੁਅਲ ਕਲਾਸਾਂ ਲਈ ਅਧਿਆਪਕ ਦੀ ਲੋੜ ਹੈ। ਇਸ ਲਈ ਹੁਣ ਓਕੇਜ਼ਨਲ ਅਤੇ ਸਪਲਾਈ ਟੀਚਰਜ਼ ਨੂੰ ਸੱਦਿਆ ਜਾ ਰਿਹਾ ਹੈ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦਾ ਵਰਚੁਅਲ ਕਲਾਸਾਂ 'ਤੇ ਰੋਕ ਲਾਉਣ ਦਾ ਫ਼ੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਟੋਰਾਂਟੋ ਦਾ ਕੈਥੋਲਿਕ ਬੋਰਡ ਆਪਣੀਆਂ ਕਲਾਸਾਂ ਮੁੜ ਖੋਲ ਰਿਹਾ ਹੈ।
ਰਿਆਨ ਬਰਡ ਨੇ ਕਿਹਾ ਕਿ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ 'ਚ ਕੁੱਲ 2 ਲੱਖ 50 ਹਜ਼ਾਰ ਵਿਦਿਆਰਥੀ ਹਨ ਅਤੇ ਇਨਾਂ ਵਿੱਚੋਂ 72 ਹਜ਼ਾਰ ਤੋਂ ਵੱਧ ਵਿਦਿਆਰਥੀ ਆਨਲਾਈਨ ਕਲਾਸਾਂ ਲਾ ਰਹੇ ਹਨ। ਓਹਨਾ ਕਿਹਾ ਕਿ ਕੋਰੋਨਾ ਕਾਰਨ ਵਰਚੁਅਲ ਕਲਾਸਾਂ ਲਾਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।