ਪਿਆਜ ਦੇ ਵਧੇ ਰੇਟਾਂ ਨੇ ਕਢਾਏ ਮੱਧਵਰਗੀ ਪਰਿਵਾਰਾਂ ਦੇ ਹੰਝੂ

by mediateam

ਮੀਡੀਆ ਡੈਸਕ: ਪਿਆਜ ਦੇ ਵਧੇ ਰੇਟਾਂ ਨੇ ਘਰਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਪਿਆਜ ਦੇ ਖੁਦਰਾ ਰੇਟ 80 ਰੁਪਏ ਕਿੱਲੋ ਤਕ ਪਹੁੰਚੇ ਹਨ। ਨਵਾਸ਼ਹਿਰ ਦੀ ਸਬਜੀ ਮੰਡੀ ਵਿੱਚ ਪਿਆਜ ਦੇ ਥੋਕ ਰੇਟ 75 ਰੁਪਏ ਤੱਕ ਪਹੁੰਚ ਗਏ ਹਨ। ਇਸ ਕਾਰਨ ਪਿਆਜ ਰਸੋਈ ਵਿੱਚ ਕੱਟਣ ਤੋ ਪਹਿਲਾ ਹੀ ਸੁਆਣੀਆਂ ਦੀਆਂ ਅੱਖਾਂ 'ਚੋਂ ਹੰਝੂ ਕੱਢਣ ਲੱਗਿਆ ਹੈ। ਧਿਆਨ ਹੋਵੇ ਕਿ ਕਾਫੀ ਦਿਨ ਤੋ ਪਿਆਜ ਦੀਆ ਕੀਮਤਾਂ ਵਿੱਚ ਉਤਰਾਅ ਚੜ੍ਹਾਅ ਜਾਰੀ ਹੈ। 20/25 ਰੁਪਏ ਪ੍ਰਤੀ ਕਿੱਲੋ ਵਿਕਣ ਵਾਲਾ ਪਿਆਜ ਅੱਜ 80 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਪਿਆਜ ਦਾ ਤੜਕਾ ਹਰ ਇਕ ਸਬਜ਼ੀ 'ਚ ਲਾਇਆ ਜਾਂਦਾ ਹੈ ਪਰ ਪਿਆਜ ਮਹਿੰਗਾ ਹੋਣ ਕਾਰਨ ਕਈ ਦੁਕਾਨਦਾਰਾਂ ਨੇ ਪੂਰੀ, ਕੁਲਚੇ ,ਛੋਲੇ ,ਨਿਊਟਰੀ ਕੁਲਚੇ ਦੇ ਨਾਲ ਗਾਹਕਾਂ ਨੂੰ ਹੁਣ ਪਿਆਜ ਦੇਣ ਦੀ ਬਜਾਏ ਮੂਲੀਆਂ ਦਾ ਸਲਾਦ ਦੇਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਮੰਡੀ 'ਚ ਰੇਟ ਦੇਖਿਆ ਜਾਵੇ ਤਾ ਇਸ ਸਮੇਂ ਮੰਡੀ 'ਚ ਥੋਕ ਦੇ ਰੇਟ 75 ਰੁਪਏ ਪ੍ਰਤੀ ਕਿੱਲੋ ਹਨ। ਰੀਟੇਲ ਸਬਜ਼ੀ ਵਾਲਿਆਂ ਨੇ ਪਿਆਜ 80 ਰੁਪਏ ਕਿੱਲੋ ਵੇਚਣਾ ਸ਼ੁਰੂ ਕਰ ਦਿੱਤਾ। ਰਿਟੇਲ ਵਿਕ੍ਰੇਤਾ ਦੀਪਕ ਪਾਸਵਾਨ ਨੇ ਦੱਸਿਆ ਕਿ ਸਬਜੀਆਂ ਦੇ ਰੇਟ ਕਾਫੀ ਵਧੇ ਹੋਏ ਹਨ ਉਸ ਨਾਲ ਤੜਕਾ ਲਗਾਉਣ ਵਾਲੀਆਂ ਸਾਰੀਆਂ ਸਬਜ਼ੀਆਂ ਦੇ ਰੇਟ ਆਸਮਾਨ ਨੂੰ ਛੂਹ ਰਹੇ ਹਨ। ਪਿਆਜ 80 ਰੁਪਏ, ਟਮਾਟਰ 40 ਰੁਪਏ, ਲਸਣ 300 ਰੁਪਏ, ਅਦਰਕ 100 ਰੁਪਏ ਕਿੱਲੋ ਵਿਕ ਰਿਹਾ ਹੈ। ਸਬਜ਼ੀ ਵਿਕ੍ਰੇਤਾ ਦਵਿੰਦਰ, ਹਰੀ ਰਾਮ,ਰੌਸ਼ਨ, ਤਿਲਕ ਰਾਜ ਦਾ ਕਹਿਣਾ ਹੈ ਕਿ ਜਿਸ ਤਰਾਂ ਪਿਆਜ ਦੇ ਰੇਟਾਂ 'ਚ ਤੇਜ਼ੀ ਆਈ ਹੈ ਉਸ ਨਾਲ ਉਨਾਂ ਦੀਆਂ ਪਰੇਸ਼ਾਨੀ ਵੱਧ ਗਈਆਂ ਹਨ। ਕਿਉਕਿ ਮਹਿੰਗੀ ਖਰੀਦਦਾਰੀ ਕਰਕੇ ਤੇ ਪਿਆਜ 80 ਰੁਪਏ ਕਿਲੋ ਕਿਵੇ ਵੇਚ ਸਕਦੇ ।

ਕਮੀ ਕਾਰਨ ਵਧੀ ਕੀਮਤ

ਮੰਡੀ ਵਿੱਚ ਪਿਆਜ ਦੇ ਥੋਕ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਪਿਆਜ ਪਿੱਛੇ ਤੋਂ ਘੱਟ ਆ ਰਿਹਾ ਹੈ। ਜਿਸ ਕਾਰਨ ਪਿਆਜ ਦੀਆ ਕੀਮਤਾਂ 'ਚ ਉਛਾਲ ਆ ਰਿਹਾ ਹੈ। ਇਹ ਰੇਟ ਤਦੋਂ ਤਕ ਵਧਣਗੇ ਜਦੋ ਤਕ ਨਵੀਂ ਫ਼ਸਲ ਨਹੀਂ ਆਉਂਦੀ। ਸੁਆਣੀ ਨੀਤੂ, ਕਮਲ ,ਨੀਲਮ, ਬਲਜਿੰਦਰ ਨੇ ਦੱਸਿਆ ਕਿ ਇਸ ਸਮੇਂ ਰਸੋਈ ਦਾ ਸਾਰਾ ਸਾਮਾਨ ਮਹਿੰਗਾ ਹੋ ਗਿਆ ਹੈ। ਸਬਜ਼ੀਆਂ ਖ਼ਰੀਦਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।