by vikramsehajpal
ਨਵੀਂ ਦਿੱਲੀ (ਦੇਵ ਇੰਦਰਜੀਤ)- ਪੁਲੀਸ ਨੇ ਦੱਸਿਆ ਹੈ ਕਿ ਗਾਜ਼ੀਪੁਰ ਬਾਰਡਰ ਦੀ ਦਿੱਲੀ ਨਾਲ ਜੁੜਦੀ ਸੜਕ ਨੂੰ ਅੱਜ ਖੋਲ੍ਹ ਦਿੱਤਾ ਗਿਆ ਹੈ।
ਇਹ ਸੜਕ ਕਿਸਾਨਾਂ ਤੇ ਪੁਲੀਸ ਵਿਚਾਲੇ ਝੜਪ ਤੋਂ ਬਾਅਦ 26 ਜਨਵਰੀ ਤੋਂ ਬੰਦ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੜਕ ਦਾ ਇਕ ਪਾਸਾ ਜਿਸ ਤੋਂ ਆਵਾਜਾਈ ਦਿੱਲੀ ਤੋਂ ਗਾਜ਼ੀਆਬਾਦ ਜਾਂਦੀ ਹੈ, ਨੂੰ ਸਵੇਰੇ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਸੜਕ ਦਾ ਦੂਸਰਾ ਪਾਸਾ ਹਾਲੇ ਬੰਦ ਹੈ।