by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਦੱਖਣ-ਪੂਰਬੀ ਅਰਕਾਨਸਾਸ 'ਚ ਇੱਕ ਕਾਰ ਸ਼ੋਅ ਦੌਰਾਨ ਹੋਈ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ 20 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਵਿਚ ਕਈ ਬੱਚੇ ਜ਼ਖਮੀ ਹੋਏ ਹਨ ਪਰ ਗਿਣਤੀ ਸਪੱਸ਼ਟ ਨਹੀਂ ਹੈ।
ਪੁਲਿਸ ਨੇ ਕਿਹਾ ਕਿ ਲਿਟਲ ਰੌਕ ਤੋਂ 90 ਮੀਲ ਦੱਖਣ ਵਿਚ ਡੂਮਾਸ ਵਿਚ ਇਕ ਕਾਰ ਸ਼ੋਅ ਦੌਰਾਨ ਸਥਾਨ ਦੇ ਬਾਹਰ ਗੋਲੀ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਸੈਨਿਕਾਂ ਨੂੰ ਰਵਾਨਾ ਕੀਤਾ ਗਿਆ ਸੀ।
ਆਯੋਜਕ 'ਡੈਲਟਾ ਨੇਬਰਹੁੱਡ ਐਮਪਾਵਰਮੈਂਟ ਯੂਥ ਆਰਗੇਨਾਈਜ਼ੇਸ਼ਨ' ਦੇ ਅਨੁਸਾਰ ਇਹ ਕਾਰ ਸ਼ੋਅ ਇੱਕ ਕਮਿਊਨਿਟੀ ਈਵੈਂਟ ਹੈ, ਜੋ ਹਰ ਬਸੰਤ ਵਿੱਚ ਸਕੂਲਾਂ ਵਿੱਚ ਵਜ਼ੀਫ਼ਿਆਂ ਤੋਂ ਇਲਾਵਾ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਫੰਡ ਇਕੱਠਾ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ। ਮੁੱਖ ਆਯੋਜਕ ਵੈਲੇਸ ਮੈਕਗੀ ਨੇ ਗੋਲੀਬਾਰੀ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।