ਨਸ਼ੇ ਦੀ ਹਾਲਤ ‘ਚ ਨਿਹੰਗ ਨੇ ਵਡਿਆ ਨਿਹੰਗ, ਹੋਈ ਮੌਤ

by vikramsehajpal

ਤਰਨ ਤਾਰਨ (NRI MEDIA) : ਤਰਨ ਤਾਰਨ ਦੇ ਇਤਿਹਾਸਕ ਕਸਬਾ ਬਾਬਾ ਬੁੱਢਾ ਸਾਹਿਬ ਵਿਖੇ ਬੀਤੀ ਰਾਤ ਨਸ਼ੇ ਦੀ ਹਾਲਤ ਵਿੱਚ ਦੋ ਨਿਹੰਗ ਸਿੰਘ ਵਿੱਚ ਕਿਸੇ ਗੱਲ ਤੋ ਹੋਈ ਤਕਰਾਰ ਕਾਰਨ ਇੱਕ ਨਿਹੰਗ ਵੱਲੋ ਦੂਸਰੇ ਨਿਹੰਗ ਦਾ ਤੇਜਧਾਰ ਹਥਿਆਰ ਮਾਰਕੇ ਕੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲੇ ਨਿਹੰਗ ਦੀ ਪਹਿਚਾਣ ਮਨਮੋਹਨ ਸਿੰਘ ਵਾਸੀ ਮਾਲੋਵਾਲ ਜਿਲ੍ਹਾ ਗੁਰਦਾਸਪੁਰ ਵੱਜੋ ਹੋਈ ਹੈ। ਪੁਲਿਸ ਵੱਲੋ ਇਸ ਸਬੰਧ ਵਿੱਚ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

https://youtu.be/GNmOKbuY3PY

ਦੱਸ ਦਈਏ ਕਿ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆਂ ਕਿ ਉਹਨਾਂ ਨੂੰ ਟੈਲੀਫੋਨ ਤੇ ਸੂਚਨਾ ਮਿਲੀ ਸੀ ਕਿ ਮਨਮੋਹਨ ਸਿੰਘ ਨੂੰ ਉਸਦੇ ਸਾਥੀ ਸੋਨੂੰ ਵੱਲੋ ਕਿਸੇ ਗੱਲ ਤੋ ਹੋਈ ਲੜਾਈ ਦੇ ਚੱਲਦਿਆਂ ਤੇਜਧਾਰ ਹਥਿਆਰ ਨਾਲ ਕੱਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਵਾਰਸਾਂ ਨੇ ਸੋਨੂ ਨਿਹੰਗ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉੱਧਰ ਮਾਮਲੇ ਦੀ ਜਾਂਚ ਕਰ ਥਾਣਾ ਝਬਾਲ ਦੇ ਅਧਿਕਾਰੀ ਪ੍ਰਗਟ ਸਿੰਘ ਨੇ ਦੱਸਿਆਂ ਕਿ ਪੁਲਿਸ ਵੱਲੋ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਰੋਪੀ ਸੋਨੂੰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਜਾ ਰਹੀ ਹੈ।