ਦਿੱਲੀ (ਦੇਵ ਇੰਦਰਜੀਤ) : ਛਤਰਸਾਲ ਸਟੇਡੀਅਮ ਵਿਚ ਨਵੇਂ ਪਹਿਲਵਾਨਾਂ ਨੂੰ ਤਿਆਰ ਕਰਨ ਦੀ ਜਿੰਮੇਦਾਰੀ ਸੁਸ਼ੀਲ ਦੇ ਕੋਲ ਸੀ।ਉਹ ਦੇਸ ਦੇ ਲਈ ਉਲੰਪਿਕ ਜਿੱਤਣ ਵਾਲਾ ਪਹਿਲਵਾਨ ਤਿਆਰ ਕਰ ਰਿਹਾ ਹੈ।ਅਜਿਹਾ ਹੀ ਇਕ ਪਹਿਲਵਾਨ ਸੀ ਜੋ ਕਿ ਸੋਨੀਪਤ ਦਾ ਰਹਿਣ ਵਾਲਾ ਸੀ।ਉਸਦੇ ਪਿਤਾ ਦਿੱਲੀ ਪੁਲਿਸ ਵਿਚ ਹਵਲਦਾਰ ਹੈ।ਸਾਗਰ ਯੂਨੀਅਰ ਨੈਸ਼ਨਲ ਚੈਂਪੀਅਨ ਬਣ ਚੁੱਕਿਆ ਸੀ ਅਤੇ ਤੇਜ਼ੀ ਨਾਲ ਅੰਤਰਰਾਸ਼ਟਰੀ ਪੱਧਰ ਦਾ ਪਹਿਲਵਾਨ ਬਣਨ ਦੀ ਤਿਆਰੀ ਕਰ ਰਿਹਾ ਸੀ।ਸੁਸ਼ੀਲ ਪਹਿਲਵਾਨ ਉਸਦੀ ਮਿਹਨਤ ਨੇ ਕਾਫੀ ਪ੍ਰਭਾਵਿਤ ਕੀਤਾ ਸੀ।ਇਸ ਦੇ ਲਈ ਸਾਗਰ ਨੂੰ ਮਾਡਲ ਟਾਉਨ ਸਥਿਤ ਆਪਣੇ ਫਲੈਟ ਰਹਿਣ ਲਈ ਦਿੱਤਾ ਸੀ ਤਾਂ ਕਿ ਉਹ ਰੋਜ਼ ਸਟੇਡੀਅਮ ਵਿਚ ਜਾ ਕੇ ਅਭਿਆਸ ਕਰ ਸਕੇ।
ਕੁੱਝ ਦਿਨ ਪਹਿਲਾਂ ਸਾਗਰ ਨਾਲ ਸੁਸ਼ੀਲ ਪਹਿਲਵਾਨ ਦਾ ਵਿਵਾਦ ਖੜ੍ਹਾ ਹੋਇਆ ਸੀ। ਇਸ ਉਤੇ ਸੁਸ਼ੀਲ ਨੇ ਸਾਗਰ ਨੂੰ ਤਰੁੰਤ ਆਪਣਾ ਫਲੈਟ ਖਾਲੀ ਕਰਨ ਦੇ ਲਈ ਕਿਹਾ ਹੈ।ਇਸ ਦੌਰਾਨ ਉਹਨਾਂ ਵਿਚਕਾਰ ਬਹਿਸ ਹੋ ਗਈ।ਬੀਤੀ 4 ਮਈ ਨੂੰ ਇਸ ਮਾਮਲੇ ਨੂੰ ਹੱਲ ਕਰਨ ਲਈ ਸਾਗਰ ਅਤੇ ਉਸਦੇ ਦੋ ਸਾਥੀਆ ਨੂੰ ਸਟੇਡੀਅਮ ਵਿਚ ਲਿਆਦਾ ਗਿਆ ਜਿੱਥੇ ਸੁਸ਼ੀਲ ਕੁੱਝ ਹੋਰ ਪਹਿਲਵਾਨਾਂ ਨਾਲ ਮੌਜੂਦ ਸੀ। ਉਸਦੇ ਕੋਲ ਦੁਨਾਲੀ ਬੰਦੂਕ ਸੀ। ਇਲਜ਼ਾਮ ਲਗਾਇਆ ਹੈ ਕਿ ਇੱਥੇ ਸੁਸ਼ੀਲ ਅਤੇ ਉਸਦੇ ਸਾਥੀਆ ਨੇ ਸਾਗਰ, ਅਮਿਤ ਅਤੇ ਸੋਨੂੰ ਨੂੰ ਜਮਾ ਕੇ ਕੁੱਟਮਾਰ ਕੀਤੀ ਹੈ। ਪੁਲਿਸ ਮੌਕੇ ਉਤੇ ਪਹੁੰਚੀ ਤਾਂ ਉਥੇ ਜ਼ਖ਼ਮੀ ਨੂੰ ਛੱਡ ਕੇ ਮੁਲਜ਼ਮ ਫਰਾਰ ਹੋ ਗਿਆ ਸੀ।ਇਸ ਦੌਰਾਨ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਦੋ ਵਾਰ ਦਾ ਉਲੰਪਿਕ ਵਿਜੇਤਾ, ਰੇਲਵੇ ਦਾ ਅਧਿਕਾਰੀ, ਛਤਰਸਾਲ ਸਟੇਡੀਅਮ ਦੇ ਓ.ਐੱਸ.ਡੀ. ਅਤੇ ਪਹਿਲਵਾਨਾਂ ਨੂੰ ਤਿਆਰ ਕਰਨ ਵਾਲਾ ਕੋਚ, ਕੁੱਝ ਸਮੇਂ ਪਹਿਲਾਂ ਤੱਕ ਸੁਸ਼ੀਲ ਪਹਿਲਵਾਨ ਦੀ ਪਹਿਚਾਣ ਸੀ ਪਰ ਹੁਣ ਉਸ ਉਤੇ ਕਤਲ ਦਾ ਇਲਜ਼ਾਮ ਹੈ।ਸਾਗਰ ਦੇ ਕਤਲ ਦੇ ਮਾਮਲੇ ਵਿਚ ਉਸ ਉਤੇ ਇਲਜ਼ਾਮ ਲੱਗੇ ਹਨ। ਦਿੱਲੀ ਪੁਲਿਸ ਨੇ ਉਸ ਉਤੇ ਇਕ ਲੱਖ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਹੈ।ਪੁਲਿਸ ਤੋਂ ਬਚਣ ਦੇ ਲਈ ਉਹ ਦਰ-ਦਰ ਦੀ ਠੋਕਰਾ ਖਾ ਰਿਹਾ ਹੈ।
ਇਸ ਮਾਮਲੇ ਵਿਚ ਪੁਲਿਸ ਨੇ ਸੁਸ਼ੀਲ ਨੂੰ ਮੁਲਜ਼ਮ ਕਰਾਰ ਦਿੱਤਾ ਹੈ। ਪੁਲਿਸ ਕੋਲ ਇਕ ਵੀਡਿਉ ਹੈ ਜਿਸ ਵਿਚ ਪਤਾ ਲੱਗ ਰਿਹਾ ਹੈ ਕਿ ਸੁਸ਼ੀਲ ਅਤੇ ਉਸਦੇ ਸਾਥੀ ਸਾਗਰ ਦੀ ਕੁੱਟਮਾਰ ਕਰ ਦੇ ਹੋਏ ਦਿਖਾਈ ਦੇ ਰਹੇ ਹਨ।ਜ਼ਖਮੀ ਸੋਨੂੰ ਨੇ ਵੀ ਆਪਣਾ ਬਿਆਨ ਦਰਜ ਕਰਵਾਇਆ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਦਿੱਲੀ ਪੁਲਿਸ ਨੇ ਸੁਸ਼ੀਲ ਦੇ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤਾ ਸੀ ਹੁਣ ਪੁਲਿਸ ਨੇ ਉਸਦੀ ਗ੍ਰਿਫ਼ਤਾਰੀ ਉਤੇ ਇਕ ਲੱਖ ਰੁਪਏ ਇਨਾਮ ਰੱਖਿਆ ਹੈ।ਇਸ ਤੋਂ ਇਲਾਵਾ ਉਸਦੇ ਪੀਏ ਅਜੈ ਦੇ ਖਿਲਾਫ਼ 50 ਹਜ਼ਾਰ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਹੈ।ਦਾਇਰਸੁਸ਼ੀਲ ਪਹਿਲਵਾਨ ਨੇ ਕਤਲ ਦੇ ਇਸ ਮਾਮਲੇ ਵਿਚ ਰੋਹਿਣੀ ਅਦਾਲਤ ਵਿਚ ਜ਼ਮਾਨਤ ਦੀ ਅਰਜੀ ਦਾਇਰ ਕੀਤੀ ਹੈ।ਇਸ ਵਿਚ ਸੁਸ਼ੀਲ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ।ਉਸਦਾ ਦਾਅਵਾ ਹੈ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ।