by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ 'ਹੋਲਾ ਮੁਹੱਲਾ ਮੇਲੇ' ਦੌਰਾਨ ਗੁਬਰਿਆਂ 'ਚ ਗੈਸ ਭਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਿਲੰਡਰ ਫਟਣ ਨਾਲ ਪੰਜਾਬ ਦੇ ਰਹਿਣ ਵਾਲੇ 52 ਸਾਲਾ ਵਾਸੀ ਦੀ ਮੌਤ ਹੋ ਗਈ ਹੈ। ਉੱਥੇ ਹੀ ਇਕ ਮੁੰਡੇ ਸਮੇਤ ਚਾਰ ਹੋਰ ਜ਼ਖ਼ੀ ਹੋ ਗਏ। ਊਨਾ ਜ਼ਿਲ੍ਹਾ ਐਮਰਜੈਂਸੀ ਆਪਰੇਸ਼ਨ ਕੇਂਦਰ ਨੇ ਕਿਹਾ ਕਿ ਇਹ ਘਟਨਾ ਊਨਾ ਜ਼ਿਲ੍ਹੇ ਦੇ ਸੈਕਟਰ 4 ਕੁੱਜਰ 'ਚ ਬਾਬਾ ਬਡਭਾਗ ਸਿੰਘ ਮੈਦੀ 'ਚ ਹੋਈ। ਮ੍ਰਿਤਕ ਦੀ ਪਛਾਣ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਜਲਾਲਾਬਾਦ ਤਹਿਸੀਲ ਦੇ ਵਾਸੀ ਨੇਕ ਰਾਜ ਦੇ ਰੂਪ 'ਚ ਹੋਈ ਹੈ।
ਘਟਨਾ 'ਚ ਜ਼ਖ਼ਮੀ ਹੋਣ ਵਾਲਿਆਂ 'ਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ 5 ਸਾਲਾ ਏਕਮ ਸਿੰਘ ਵੀ ਸ਼ਾਮਲ ਹੈ। ਹੋਰ ਲੋਕਾਂ 'ਚ ਅੰਮ੍ਰਿਤਸਰ ਦੇ ਗੁਰਮੀਤ ਸਿੰਘ ਅਤੇ ਗੁਰਪਿੰਦਰ ਸਿੰਘ ਅਤੇ ਬਟਾਲਾ ਦੇ ਜਗਰੂਪ ਸਿੰਘ ਸ਼ਾਮਲ ਹਨ। ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ।