ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਾਰਖੰਡ ਦੇ ਬਾਬਾ ਬੈਦਿਆਨਾਥ ਮੰਦਰ ਨੇੜੇ ਤ੍ਰਿਕੁਟ ਪਹਾੜੀ 'ਤੇ 12 ਰੋਪਵੇਅ ਟਰਾਲੀਆਂ ਇਕ ਦੂਜੇ ਨਾਲ ਟਕਰਾ ਗਈਆਂ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 48 ਹੋਰ ਟਰਾਲੀਆਂ ਵਿਚ ਫਸ ਗਏ। ਅਧਿਕਾਰੀ ਮੁਤਾਬਕ ਇਸ ਹਾਦਸੇ'ਚ 10 ਸੈਲਾਨੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਅਤੇ ਇਨ੍ਹਾਂ 'ਚੋਂ ਇਕ ਦੀ ਦੇਰ ਰਾਤ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਵਾਈ ਸੈਨਾ ਦੇ 2 ਹੈਲੀਕਾਪਟਰ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਪਹੁੰਚੇ।
NDRF ਦੀ ਟੀਮ ਵੀ ਕੰਮ 'ਤੇ ਲੱਗੀ ਹੋਈ ਹੈ ਅਤੇ 11 ਲੋਕਾਂ ਨੂੰ ਉਸ ਨੇ ਕੱਢਿਆ ਹੈ। ਬਚਾਅ ਮੁਹਿੰਮ 'ਚ ਸਥਾਨਕ ਲੋਕ ਵੀ ਮਦਦ ਕਰ ਰਹੇ ਹਨ। ਘਟਨਾ 'ਚ 10 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਇਕ ਦੀ ਦੇਰ ਰਾਤ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਬਾਰੇ ਪੁੱਛੇ ਜਾਣ 'ਤੇ ਡੀ.ਸੀ. ਨੇ ਕਿਹਾ ਕਿ ਫਿਲਹਾਲ ਜ਼ਿਲ੍ਹੇ ਦਾ ਸਮੁੱਚਾ ਸਟਾਫ਼ ਫਸੇ ਲੋਕਾਂ ਨੂੰ ਕੱਢਣ 'ਚ ਲੱਗਾ ਹੋਇਆ ਹੈ ਅਤੇ ਬਚਾਅ ਕਾਰਜ ਖ਼ਤਮ ਹੋਣ ਤੋਂ ਬਾਅਦ ਹੀ ਜਾਂਚ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਹਾਦਸਾ ਤਕਨੀਕੀ ਨੁਕਸ ਕਾਰਨ ਵਾਪਰਿਆ ਹੈ। ਡੀ.ਸੀ. ਅਨੁਸਾਰ ਰੋਪਵੇਅ ਦਾ ਸੰਚਾਲਨ ਇਕ ਨਿੱਜੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਨੂੰ ਚਲਾ ਰਹੇ ਚਾਲਕ ਹਾਦਸੇ ਤੋਂ ਕੁਝ ਦੇਰ ਬਾਅਦ ਹੀ ਉੱਥੋਂ ਫਰਾਰ ਹੋ ਗਏ।