by jaskamal
ਨਿਊਜ਼ ਡੈਸਕ (ਸ਼ਰਮਾ) : ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪਾਣੀ ਗੰਦਾ ਆਉਣ ਨਾਲ ਕਿਸੇ ਨਾ ਕਿਸੇ ਵਿਕਾਕਤੀ ਦੀ ਮੌਤ ਹੁੰਦੀ ਹੈ। ਹੁਣ ਇਹ ਮਾਮਲਾ ਖਰੜ ਦੀ ਕਾਲੋਨੀ 'ਚ ਦੂਸ਼ਿਤ ਪਾਣੀ ਪੀਣ ਕਾਰਨ ਹਰਪ੍ਰੀਤ ਕੌਰ ਨਾਂ ਦੀ ਕੁੜੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਕਾਲੋਨੀ 'ਚ ਗੰਦਾ ਪਾਉਣ ਨਾਲ ਬਹੁਤ ਲੋਕ ਬਿਮਾਰ ਹੋ ਰਹੇ ਹਨ।
ਮ੍ਰਿਤਕ ਕੁੜੀ ਹਰਪ੍ਰੀਤ ਕੌਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਬਹੁਤ ਸਮੇ ਤੋਂ ਟੂਟੀਆਂ ਦੇ ਪਾਣੀ ਨਾਲ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਸੀ। ਇਸ ਕਾਰਨ ਘਰ ਦੇ ਸਾਰੇ ਮੈਬਰ ਬਿਮਾਰ ਹੋ ਗਏ ਸੀ। ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਿਲ ਕਰਵਾਈਆਂ ਸੀ ਪਰ ਹਰਪ੍ਰੀਤ ਸੀ ਹਾਲਤ ਖ਼ਰਾਬ ਹੋਣ ਨਾਲ ਉਸ ਦੀ ਮੌਤ ਹੋ ਗਈ ਹੈ। ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਇਸ ਦਾ ਜਿੰਮੇਵਾਰ ਪ੍ਰਸ਼ਾਸ਼ਨ ਹੈ, ਕਿਉਕਿ ਉਸ ਇਸ ਸਮੱਸਿਆ ਨੂੰ ਠੀਕ ਕਰਨ ਤੇ ਧਿਆਨ ਨਹੀਂ ਦੇ ਰਿਹਾ ਸੀ।