by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜਾਇਦਾਦ ਲਈ ਇੱਕ ਭਰਾ ਦੂਜੇ ਭਰਾ ਦਾ ਵੈਰੀ ਬਣ ਗਿਆ। ਦੱਸਿਆ ਜਾ ਰਿਹਾ ਕਿ 2 ਸਕੇ ਭਰਾਵਾਂ ਵਿੱਚ 1 ਮਰਲੇ ਜ਼ਮੀਨ ਨੂੰ ਲੈ ਕੇ ਖੂਨੀ ਲੜਾਈ ਹੋ ਗਈ ।ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਦੋਵੇ ਭਰਾ ਇੱਕ ਦੂਜੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਦੋਵੇ ਭਰਾ ਕਾਦੀਆਂ ਦੇ ਪਿੰਡ ਰਾਮਪੁਰਾ ਦੇ ਰਹਿਣ ਵਾਲੇ ਹਨ। ਪਿਤਾ ਆਪਣੇ 2 ਪੁੱਤਰਾਂ ਨਾਲ ਰਹਿਸਟਰੀ ਕਰਵਾਉਣ ਆਇਆ ਸੀ ਪਰ ਉਸ ਦੇ ਇੱਕ ਪੁੱਤ ਨੂੰ 1 ਮਰਲਾ ਜ਼ਮੀਨ ਵੱਧ ਆ ਗਈ। ਇਸ ਦੇ ਚਲਦੇ ਦੋਵੇ ਭਰਾਵਾਂ 'ਚ ਬਹਿਸ ਹੋ ਗਈ । ਦੇਖਦੇ ਹੀ ਦੇਖਦੇ ਲੜਾਈ ਨੇ ਖੂਨੀ ਰੂਪ ਲੈ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।