ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਚੀਨ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਅਮਰੀਕਾ ਚੀਨ ਤੋਂ ਆਯਾਤ ਹੋਣ ਵਾਲੀਆਂ 300 ਅਰਬ ਡਾਲਰ ਦੀਆਂ ਵਸਤੂਆਂ ਉੱਤੇ ਕਰ ਲਾਉਂਦਾ ਹੈ ਤਾਂ ਇਹ ਵਪਾਰ ਗੱਲਬਾਤ ਦੇ ਅਗਲੇ ਦੌਰ ਦੀ ਗੱਲਬਾਤ ਦੇ ਰਸਤੇ ਵਿੱਚ ਨਵੀਆਂ ਮੁਸ਼ਕਲਾਂ ਖੜੀਆਂ ਕਰੇਗਾ।ਟਰੰਪ ਨੇ ਪਿਛਲੇ ਸਾਲ ਚੀਨ ਤੋਂ ਆਉਣ ਵਾਲੀਆਂ 250 ਅਰਬ ਡਾਲਰ ਦੀਆਂ ਵਸਤੂਆਂ ਉੱਤੇ 25 ਫ਼ੀਸਦੀ ਟੈਕਸ ਲਾਉਂਦੇ ਹੋਏ ਦੋਵਾਂ ਦੇਸ਼ਾਂ ਵਿੱਚ ਵਪਾਰ ਘਾਟਾ ਘੱਟ ਕਰਨ ਦੀ ਮੰਗ ਕੀਤੀ ਸੀ। ਚੀਨ ਅਤੇ ਅਮਰੀਕਾ ਦਰਮਿਆਨ ਵਪਾਰ ਘਾਟਾ 539 ਅਰਬ ਡਾਲਰ ਉੱਤੇ ਪਹੁੰਚ ਚੁੱਕਿਆ ਹੈ। ਵਪਾਰ ਦਾ ਝੁਕਾਅ ਚੀਨ ਦੇ ਪੱਖ ਵਿੱਚ ਹੈ।
ਇਸ ਦੇ ਜਵਾਬ ਵਿੱਚ ਚੀਨ ਨੇ ਵੀ ਅਮਰੀਕਾ ਤੋਂ ਆਯਾਤ ਹੋਣ ਵਾਲੇ ਸਮਾਨ ਉੱਤੇ ਜਵਾਬੀ ਕਰ ਲਾਇਆ ਹੈ। ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਯੁੱਧ ਛਿੜ ਗਿਆ। ਜਾਣਕਾਰੀ ਮੁਤਾਬਕ ਟਰੰਪ ਨੇ ਦੁਹਾਰਿਆ ਕਿ ਜੇ ਉਸ ਨੇ ਚਾਹਿਆ ਤਾਂ ਚੀਨ ਦੇ ਆਯਾਤ ਉੱਤੇ ਵਾਧੂ ਟੈਕਸ ਲਗਾ ਸਕਦੇ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, "ਜੇ ਅਮਰੀਕਾ ਨਵਾਂ ਟੈਕਸ ਲਾਉਂਦਾ ਹੈ ਤਾਂ ਇਸ ਨਾਲ ਗੱਲਬਾਤ ਦੀ ਪ੍ਰਕਿਰਿਆ ਵਿੱਚ ਨਵੀਂ ਮੁਸ਼ਕਲ ਖੜੀ ਹੋ ਸਕਦੀ ਹੈ ਅਤੇ ਕਿਸੇ ਸਮਝੌਤ ਤੱਕ ਪਹੁੰਚਮ ਵਿੱਚ ਲੰਬਾ ਸਮਾਂ ਲੱਗੇਗਾ।"