ਇਕ ਵਾਰ ਫਿਰ ਟਰੰਪ ਨੇ ਦਿਤੀ ਚੀਨ ਨੂੰ ਧਮਕੀ

by

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਐਤਵਾਰ ਨੂੰ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਵਪਾਰ ਗੱਲਬਾਤ 'ਚ ਵਰਤੀ ਗਈ ਢਿੱਲ ਕਾਰਨ ਚੀਨੀ ਸਾਮਾਨ 'ਤੇ ਲੱਗੇ 200 ਬਿਲੀਅਨ ਡਾਲਰ ਦੇ ਟੈਰਿਫ 'ਚ ਹੋਰ ਵਾਧਾ ਕਰੇਗਾ ਤੇ ਇਸ ਨੂੰ 10 ਫੀਸਦੀ ਤੋਂ 25 ਫੀਸਦੀ ਕਰ ਦਿੱਤਾ ਜਾਵੇਗਾ। ਟਰੰਪ ਨੇ ਆਪਣੇ ਇਕ ਟਵੀਟ 'ਚ ਕਿਹਾ, ''ਚੀਨ ਨਾਲ ਵਪਾਰ 'ਤੇ ਗੱਲਬਾਤ ਚੱਲ ਰਹੀ ਹੈ ਪਰ ਬਹੁਤ ਹੋਲੀ। ਉਨ੍ਹਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ!'' ਟਰੰਪ ਨੇ ਆਪਣੇ ਟਵੀਟ 'ਚ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਚੀਨ ਅਮਰੀਕਾ ਨੂੰ ਹਾਈ ਟੈੱਕ 'ਤੇ 25 ਫੀਸਦੀ (50 ਬਿਲੀਅਨ ਡਾਲਰ) ਤੇ ਹੋਰ ਚੀਨੀ ਸਮਾਨ 'ਤੇ 10 ਫੀਸਦੀ (200 ਬਿਲੀਅਨ ਡਾਲਰ) ਅਦਾ ਕਰ ਰਿਹਾ ਹੈ। 

ਹੁਣ ਇਸ 10 ਫੀਸਦੀ ਨੂੰ 25 ਫੀਸਦੀ ਕਰ ਦਿੱਤਾ ਜਾਵੇਗਾ। ਬੀਤੇ ਸਾਲ ਤੋਂ ਦੋਵਾਂ ਪਾਸਿਓਂ ਸਾਮਾਨ 'ਤੇ 360 ਬਿਲੀਅਨ ਡਾਲਰ ਦਾ ਟੈਰਿਫ ਲਾਇਆ ਗਿਆ ਹੈ ਪਰ ਇਸ ਤੋਂ ਬਾਅਦ ਟਰੰਪ ਤੇ ਚੀਨੀ ਨੇਤਾ ਸ਼ੀ ਜਿਨਫਿੰਗ ਇਸ ਮਸਲੇ ਦੇ ਹੱਲ ਲਈ ਦਸੰਬਰ 'ਚ ਸਹਿਮਤ ਹੋਏ ਸਨ।