by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਪਨਗਰ ਦੇ ਪਿੰਡ ਅਹਿਮਦਪੁਰ ਕੋਲ ਭਾਖੜਾ ਨਹਿਰ 'ਚ ਡਿੱਗੇ ਇੱਕ ਨੌਜਵਾਨ ਨੂੰ ਪੁਲਿਸ ਮੁਲਾਜ਼ਮ ਸਰਬਜੀਤ ਸਿੰਘ ਤੇ ਹੈਡ ਕਾਂਸਟੇਬਲ ਸੁਖਵਿੰਦਰ ਸਿੰਘ ਨੇ ਆਪਣੀ ਪੱਗ ਨਾਲ ਬਾਹਰ ਕੱਢ ਉਸ ਦੀ ਜਾਨ ਬਚਾਈ ਹੈ। ਦੱਸਿਆ ਜਾ ਰਿਹਾ ਪੁਲਿਸ ਮੁਲਾਜ਼ਮ ਸਰਬਜੀਤ ਸਿੰਘ ਆਪਣੇ ਸਾਥੀ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ ਨਾਲ ਕਿਸੇ ਕੰਮ ਲਈ ਰੂਪਨਗਰ ਜਾ ਰਹੇ ਸਨ, ਜਦੋ ਉਹ ਭਾਖੜਾ ਨਹਿਰ ਕੋਲ ਪਹੁੰਚ ਤਾਂ ਉਨ੍ਹਾਂ ਨੇ ਦੇਖਿਆ ਇੱਕ ਨੌਜਵਾਨ ਨਹਿਰ 'ਚ ਰੁੜ੍ਹ ਰਿਹਾ ਸੀ। ਉਨ੍ਹਾਂ ਨੇ ਆਪਣੀ ਪੱਗ ਖੋਲ੍ਹ ਕੇ ਨੌਜਵਾਨ ਵੱਲ ਸੁੱਟੀ ਤੇ ਨੌਜਵਾਨ ਵਲੋਂ ਪੱਗ ਫੜ੍ਹਨ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਨੌਜਵਾਨ ਨੂੰ ਬਾਹਰ ਕੱਢਿਆ ਗਿਆ। ਨੌਜਵਾਨ ਦੀ ਪਛਾਣ ਰਵੀ ਦੇ ਰੂਪ 'ਚ ਹੋਈ ਹੈ , ਜੋ ਭਾਖੜਾ ਨਹਿਰ ਵਿਚ ਪਾਣੀ ਪੀਣ ਲਈ ਗਿਆ ਸੀ। ਇਸ ਦੌਰਾਨ ਅਚਾਨਕ ਉਸ ਦਾ ਪੈਰ ਤਿਲਕ ਗਿਆ ।