ਬੰਗਾ (ਸਾਹਿਬ) : ਬੰਗਾ ਦਾ ਰਹਿਣ ਵਾਲਾ ਐਨ.ਆਰ.ਆਈ ਵਿਪਨ ਸੱਲਣ ਜੋ ਕਿ ਚਾਰ-ਪੰਜ ਮਹੀਨੇ ਪਹਿਲਾਂ ਅਮਰੀਕਾ ਤੋਂ ਬੰਗਾ ਸਥਿਤ ਆਪਣੇ ਜੱਦੀ ਘਰ ਪਹੁੰਚਿਆ ਸੀ। ਬੀਤੇ ਦਿਨ ਬੰਗਾ ਤੋਂ ਮੁਕੰਦਪੁਰ ਰੋਡ ‘ਤੇ ਸਥਿਤ ਬਜਾਜ ਪੈਲੇਸ ਵਿਖੇ ਆਪਣੇ ਵਿਆਹ ਲਈ ਸਾਰੇ ਪਰਿਵਾਰ ਦੀ ਖੁਸ਼ੀ ਸੀ। ਘਰ ‘ਚ ਲੋਕ ਢੋਲ-ਢਮੱਕੇ ਨਾਲ ਜਸ਼ਨ ਮਨਾ ਰਹੇ ਸਨ, ਉਸੇ ਘਰ ‘ਚ ਅਚਾਨਕ ਖੁਸ਼ੀ ਮਾਤਮ ‘ਚ ਤਬਦੀਲ ਹੋ ਗਈ ਜੋ ਕਿ ਬਹੁਤ ਹੀ ਦੁਖਦਾਈ ਖਬਰ ਹੈ। ਦੱਸ ਦਈਏ ਕਿ ਫੇਰੇ ਲੈਣ ਤੋਂ ਬਾਅਦ ਜਦੋਂ ਲਾੜਾ ਪੈਲੇਸ ਪਹੁੰਚਿਆ ਤਾਂ ਲਾੜਾ ਆਪਣੀ ਲਾੜੀ ਨਾਲ ਸਟੇਜ ‘ਤੇ ਫੋਟੋ ਸੈਸ਼ਨ ਕਰਵਾ ਰਿਹਾ ਸੀ ਕਿ ਅਚਾਨਕ ਵਿਪਨ ਸੱਲਣ ਨੂੰ ਸੀਨੇ ‘ਚ ਦਰਦ ਹੋਣ ਲੱਗਾ ਅਤੇ ਆਖਿਰਕਾਰ ਉਹ ਸੋਫੇ ‘ਤੇ ਬੈਠ ਗਿਆ।
ਪੈਲੇਸ ਤੋਂ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਪਨ ਸੱਲਣ ਦੀ ਉਮਰ ਕਰੀਬ 38 ਸਾਲ ਸੀ ਅਤੇ ਉਸ ਦੇ ਪਿਤਾ ਮੋਹਨ ਲਾਲ ਬੈਂਕ ਤੋਂ ਸੇਵਾਮੁਕਤ ਅਧਿਕਾਰੀ ਸਨ, ਜਿਸ ਕਾਰਨ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਹਸਪਤਾਲ ‘ਚ ਦਾਖਲ ਸੀ, ਫਿਲਹਾਲ ਮ੍ਰਿਤਕ ਦਾ ਅੰਤਿਮ ਸੰਸਕਾਰ ਸੋਮਵਾਰ ਜਾਂ ਮੰਗਲਵਾਰ ਨੂੰ ਕੀਤਾ ਜਾਣਾ ਹੈ।