by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਿਆਹ ਸਮਾਗਮ ਦੌਰਾਨ ਲਾੜੇ ਨੂੰ ਦਾਜ 'ਚ ਕ੍ਰੇਟਾ ਕਾਰ ਨਾ ਮਿਲਣ 'ਤੇ ਲਾੜਾ ਮੰਡਪ ਛੱਡ ਭੱਜ ਗਿਆ। ਦੱਸਿਆ ਜਾ ਰਿਹਾ ਕੁੜੀ ਦੇ ਮਾਪਿਆਂ ਵਲੋਂ ਲਾੜੇ ਦੇ ਪਰਿਵਾਰਿਕ ਮੈਬਰਾਂ ਦੇ ਕਾਫੀ ਤਰਲੇ ਪਾਏ ਗਏ ਪਰ ਇਹ ਬਿਨਾਂ ਵਿਆਹ ਕੀਤੇ ਵਾਪਸ ਪਰਤ ਗਏ । ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਇਸ ਵਿਆਹ 'ਤੇ ਕਾਫੀ ਪੈਸੇ ਖਰਚ ਕੀਤੇ ਪਰ ਲਾੜੇ ਤੇ ਉਸ ਦੇ ਪਰਿਵਾਰਿਕ ਮੈਬਰ ਕਾਰ ਲਈ ਅੜ ਗਏ। ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਰਜ਼ ਕਰਵਾ ਦਿੱਤੀ ਹੈ । ਦੱਸ ਦਈਏ ਕਿ ਸ਼ਿਵਪ੍ਰਕਾਸ਼ ਦੀ ਕੁੜੀ ਦਾ ਵਿਆਹ ਭਿਵਾਨੀ ਦੇ ਭਾਰਤ ਨਗਰ ਦੇ ਰਹਿਣ ਵਾਲੇ ਅਭਿਨਵ ਨਾਲ ਤੈਅ ਹੋਇਆ ਸੀ। ਵਿਆਹ ਲਈ ਕੁੜੀ ਵਾਲਿਆਂ ਨੇ ਇੱਕ ਪੈਲੇਸ ਬੁੱਕ ਕਰਵਾਇਆ ਸੀ ਪਰ ਦਾਜ 'ਚ ਕਾਰ ਨਾ ਮਿਲਣ 'ਤੇ ਲਾੜਾ ਫੇਰੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ।