by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਦਾ 29 ਮਈ 2022 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰ ਵਲੋਂ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੀ ਹੈ । ਇਸ ਦੌਰਾਨ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੁੱਤ ਦੀ ਲਾਸਟ ਰਾਈਂਡ ਕੀਤੇ ਮੇਰੀ ਹੀ ਲਾਸਟ ਰਾਈਂਡ ਨਾ ਬਣ ਜਾਵੇ। ਬਲਕੌਰ ਸਿੰਘ ਨੇ ਕਿਹਾ ਜਿੱਥੇ ਵੀ ਇਨਸਾਫ਼ ਦੀ ਉਮੀਦ ਸੀ…. ਉੱਥੇ- ਉੱਥੇ ਮੈ ਇਨਸਾਫ਼ ਮੰਗਿਆ…. ਮੈ ਅਮਿਤ ਸ਼ਾਹ ਤੇ ਰਾਹੁਲ ਗਾਂਧੀ ਨੂੰ ਵੀ ਮਿਲਿਆ ਪਰ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਮੈਨੂੰ ਸਰਕਾਰਾਂ ਕੋਲੋਂ ਕੋਈ ਉਮੀਦ ਨਹੀਂ ਹੈ , ਮੈ ਕੁਝ ਦਿਨਾਂ ਬਾਅਦ ਆਪਣੇ ਪੁੱਤ ਦੀ ਬਰਸੀ ਮਨਾਵਾਂਗਾ। ਸਰਕਾਰਾਂ ਨੇ 11 ਮਹੀਨਿਆਂ 'ਚ ਕੁਝ ਨਹੀ ਕੀਤਾ । ਬਲਕੌਰ ਸਿੰਘ ਨੇ ਭਾਵੁਕ ਹੋ ਕਿਹਾ ਬਰਸੀ ਸਿੱਧੂ ਨੇ ਮੇਰੀ ਕਰਨੀ ਸੀ ਪਰ ਕਰ ਮੈ ਉਸ ਦੀ ਰਿਹਾ। ਉਨ੍ਹਾਂ ਨੇ ਕਿਹਾ ਸਿੱਧੂ ਨੂੰ ਚਾਹੁਣ ਵਾਲੇ ਕਦੇ ਵੀ ਕਿਸੇ ਗਲਤ ਕੰਮ 'ਚ ਸ਼ਾਮਲ ਨਹੀਂ ਹੋਣਗੇ।