by vikramsehajpal
ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਭਾਰਤੀ ਓਲੰਪਿਕ ਦਲ ਨੂੰ ਮੁੱਖ ਮਹਿਮਾਨ ਦੇ ਰੂਪ ਵਿਚ 15 ਅਗਸਤ ਨੂੰ ਲਾਲ ਕਿਲ੍ਹਾ ’ਤੇ ਸੱਦਣਗੇ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਭਾਰਤੀ ਓਲੰਪਿਕ ਦਲ ਨੂੰ ਪੀ.ਐਮ. ਮੋਦੀ ਮੁੱਖ ਮਹਿਮਾਨ ਦੇ ਤੌਰ ’ਤੇ ਸੱਦਾ ਦੇਣਗੇ। ਪੀ.ਐਮ. ਮੋਦੀ ਉਸ ਦੌਰਾਨ ਸਾਰਿਆਂ ਨੂੰ ਵਿਅਕਤੀਗਤ ਰੂਪ ਨਾਲ ਮਿਲਣਗੇ ਅਤੇ ਗੱਲਬਾਤ ਵੀ ਕਰਨਗੇ। ਦੱਸ ਦੇਈਏ ਕਿ ਭਾਰਤ ਦਾ 228 ਮੈਂਬਰੀ ਦਲ ਟੋਕੀਓ ਓਲੰਪਿਕਸ ਵਿਚ ਹਿੱਸਾ ਲੈ ਰਿਹਾ ਹੈ।
ਮੋਦੀ ਨੇ ਓਲੰਪਿਕ ਵਿਚ ਖੇਡ ਰਹੇ ਭਾਰਤੀ ਖਿਡਾਰੀਆਂ ਲਈ ਅਹਿਮ ਸੰਦੇਸ਼ ਦਿੱਤਾ ਸੀ। ਪੀ.ਐਮ. ਨੇ ਕਿਹਾ ਸੀ ਕਿ ਭਾਰਤੀ ਖਿਡਾਰੀਆਂ ਨੂੰ ਅਜਿਹਾ ਜੋਸ਼-ਜੁਨੂੰਨ ਉਦੋਂ ਆਉਂਦਾ ਹੈ, ਜਦੋਂ ਸਹੀ ਟੈਲੇਂਟ ਨੂੰ ਉਤਸ਼ਾਹ ਮਿਲਦਾ ਹੈ। ਇਹ ਆਤਮਵਿਸ਼ਵਾਸ ਉਦੋਂ ਆਉਂਦਾ ਹੈ ਜਦੋਂ ਵਿਵਸਥਾਵਾਂ ਬਦਲਦੀਆਂ ਹਨ, ਪਾਰਦਰਸ਼ੀ ਹੁੰਦੀਆਂ ਹਨ। ਇਹ ਨਵਾਂ ਆਤਮਵਿਸ਼ਵਾਸ ਨਿਊ ਇੰਡੀਆ ਦੀ ਪਛਾਣ ਬਣ ਰਿਹਾ ਹੈ।’