by jaskamal
ਨਿਊਜ਼ ਡੈਸਕ : ਦਿੱਲੀ 'ਚ ਕੋਰੋਨਾ ਦੇ ਨਵੇਂ ਵੈਰਿਅੰਟ ਓਮੀਕ੍ਰੋਨ ਦਾ ਦੂਸਰਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜ਼ਿਮਬਾਬਵੇ ਤੋਂ ਆਏ ਯਾਤਰੀ ਦੀ ਜਿਨੋਮ ਸਿਕਵੈਂਸਿੰਗ ਰਿਪੋਰਟ ਓਮੀਕ੍ਰੋਨ ਪਾਜ਼ੇਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੀ ਟ੍ਰੇਵਲ ਹਿਸਟਰੀ 'ਚ ਸਾਊਥ ਅਫਰੀਕਾ ਵੀ ਸ਼ਾਮਲ ਹੈ।
ਇਸ ਦੇ ਨਾਲ ਭਾਰਤ 'ਚ ਹੁਣ ਤੱਕ ਕੋਰੋਨਾ ਦੇ ਨਵੇਂ ਵੇਰੀਐਂਟ ਤੋਂ 33 ਲੋਕ ਪ੍ਰਭਾਵਿਤ ਹੋ ਗਏ ਹਨ। ਦਿੱਲੀ 'ਚ ਵਿਦੇਸ਼ਾਂ ਤੋਂ ਆਏ ਲੋਕਾਂ 'ਚ 27 ਲੋਕ ਕੋਰੋਨਾ ਪਾਜ਼ੇਟਿਵ ਮਿਲੇ ਸਨ। ਇਨ੍ਹਾਂ ਦਾ ਸੈਂਪਲ ਜਿਨੋਮ ਸਿਕਵੈਂਸਿੰਗ ਲਈ ਪੇਸ਼ ਕੀਤਾ ਗਿਆ ਸੀ। ਹੁਣ ਤਕ 25 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਦਕਿ ਦੋ ਲੋਕ ਓਮੀਕ੍ਰੋਨ ਪਾਜ਼ੇਟਿਵ ਆਏ ਹਨ।