ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ 10 ਮਈ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਉੱਥੇ ਹੀ ਪੰਜਾਬ ਦੇ ਮੰਤਰੀ ਲਾਲਚੰਦ ਕਟਾਰੂਚੱਕ ਦੀਆਂ ਅਸ਼ਲੀਲ ਵੀਡੀਓ ਨੂੰ ਲੈ ਕੇ ਮੁਸ਼ਕਲਾਂ ਵੱਧ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ SC ਕਮਿਸ਼ਨ ਨੇ ਨੌਜਵਾਨ ਦੀ ਸ਼ਿਕਾਇਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਤੇ DGP ਕੋਲੋਂ ਰਿਪੋਰਟ ਮੰਗੀ ਹੈ । ਕਮਿਸ਼ਨ ਨੂੰ ਪੱਤਰ 'ਚ ਪੀੜਤ ਨੌਜਵਾਨ ਨੇ ਕਿਹਾ ਮੰਤਰੀ ਵਲੋਂ ਹੁਣ ਜਾਨੋ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ । ਨੌਜਵਾਨ ਨੇ ਕਿਹਾ ਉਹ SC ਭਾਈਚਾਰੇ ਨਾਲ ਸਬੰਧਤ ਹੈ ਤੇ ਪਠਾਨਕੋਟ ਦਾ ਰਹਿਣ ਵਾਲਾ ਹੈ। ਉਹ ਸਾਲ 2013-14 ਵਿੱਚ ਮੰਤਰੀ ਲਾਲਚੰਦ ਕਟਾਰੂਚੱਕ ਕੋਲ ਨੌਕਰੀ ਲੈਣ ਲਈ ਗਿਆ ਸੀ। ਇਸ ਦੌਰਾਨ ਮੰਤਰੀ ਨੇ ਸਰਕਾਰੀ ਨੌਕਰੀ ਦਿਵਾਉਣ ਦੇ ਬਹਾਨੇ ਉਸ ਨਾਲ ਗਲਤ ਹਰਕਤਾਂ ਕੀਤੀਆਂ ਸਨ ।ਨੌਜਵਾਨ ਅਨੁਸਾਰ ਉਹ ਕਟਾਰੂਚੱਕ ਨਾਲ ਆਖ਼ਰੀ ਵਾਰ 2021 'ਚ ਮਿਲਿਆ ਸੀ , ਉਥੇ ਹੀ ਬੀਤੀ ਦਿਨੀਂ ਨੌਜਵਾਨ ਨੇ ਆਪਣੇ ਦੋਸ਼ਾਂ ਦੀ ਵੀਡੀਓ ਵੀ ਜਾਰੀ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੀ ਕਾਂਗਰਸ ਵਿਧਾਇਕ ਸੁਖਪਾਲ ਨੇ ਮੰਤਰੀ ਦੀ ਇਹ ਅਸ਼ਲੀਲ ਵੀਡੀਓ ਰਾਜਪਾਲ ਬਨਵਾਰੀ ਨੂੰ ਸੌਂਪ ਕੇ ਜਾਂਚ ਦੀ ਮੰਗ ਕੀਤੀ ਸੀ ।
by jaskamal