NRI ਕਤਲ ਮਾਮਲਾ ! ਕੁੜੀ ਪਿੱਛੇ ਹੋਰ ਐਨਆਰਆਈ ਨੇ ਹੀ ਕੀਤਾ ਸੀ ਕਤਲ

by jaskamal

ਪੱਤਰ ਪ੍ਰੇਰਕ : ਬੀਤੇ ਕੱਲ੍ਹ ਪਠਾਨਕੋਟ ਦੇ ਪਰਮਾਨੰਦ ਪਿੰਡ ਨੇੜੇ ਐਨਆਰਆਈ ਦੇ ਕਤਲ ਦਾ ਕੇਸ ਪੁਲਿਸ ਨੇ 24 ਘੰਟਿਆਂ ਵਿੱਚ ਹੀ ਸੁਲਝਾ ਲਿਆ ਹੈ। ਪੁਲਿਸ ਵੱਲੋਂ ਖ਼ੁਲਾਸਾ ਕੀਤਾ ਗਿਆ ਹੈ, ਜਿਸ ਵਿੱਚ ਇੱਕ ਐਨਆਰਆਈ ਵੱਲੋਂ ਦੂਜੇ ਐਨਆਰਆਈ ਦਾ ਕਤਲ ਕੀਤਾ ਗਿਆ ਹੈ। ਪੁਲਿਸ ਅਨੁਸਾਰ ਕਤਲ ਕਰਕੇ ਮੁਲਜ਼ਮ ਮਨਦੀਪ ਸਿੰਘ ਐਨ ਆਰ ਆਈ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ 24 ਘੰਟਿਆਂ ਵਿੱਚ ਹੀ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ, ਜਦਕਿ ਦੋਸ਼ੀ ਦੀ ਭਾਲ 'ਚ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਇਸ ਸਬੰਧੀ ਜਾਣਕਾਰੀ ਅਨੁਸਾਰ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਦੋਵੇਂ ਐਨਆਰਆਈਜ ਦੇ ਇੱਕੋ ਲੜਕੀ ਨਾਲ ਪ੍ਰੇਮ ਸਬੰਧ ਸਨ, ਜਿਸ ਦੇ ਚੱਲਦੇ ਇਹ ਵਾਰਦਾਤ ਕੀਤੀ ਗਈ ਹੈ। ਪੁਲਿਸ ਨੇ ਦੋਸ਼ੀ ਐਨ.ਆਰ.ਆਈ(ਅਮਰੀਕਾ) ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਪੁਲਿਸ ਵਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ। ਇਹਨਾਂ ਗੱਲਾਂ ਦਾ ਖੁਲਾਸਾ ਐੱਸ.ਐੱਸ.ਪੀ ਪਠਾਨਕੋਟ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਕੀਤਾ।

ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਪਠਾਨਕੋਟ ਨੇ ਦੱਸਿਆ ਕਿ ਦੋਵੇਂ ਐਨ ਆਰ ਆਈ ਦੇ ਇੱਕੋ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਕਤਲ ਵਾਲੀ ਰਾਤ ਦੋਵੇਂ ਲੜਕੀ ਨੂੰ ਮਿਲਣ ਆਏ ਸਨ, ਜਿਸ ਕਾਰਨ ਝਗੜਾ ਹੋ ਗਿਆ ਸੀ। ਇਸੇ ਤਕਰਾਰ ਦੌਰਾਨ ਮ੍ਰਿਤਕ ਨੇ ਆਪਣੇ ਰਿਸ਼ਤੇਦਾਰ ਤੋਂ ਜੋ ਰਿਵਾਲਵਰ ਸ਼ੌਂਕੀ ਤੌਰ 'ਤੇ ਲਈ ਸੀ, ਉਸਨੂੰ ਮੁਲਜ਼ਮ ਐਨ ਆਰ ਆਈ 'ਤੇ ਤਾਣ ਦਿਤਾ ਅਤੇ ਮੁਲਜ਼ਮ ਐਨ ਆਰ ਆਈ ਨੇ ਉਸ ਦਾ ਰਿਵਾਲਵਰ ਖੋਹ ਕੇ ਉਸ 'ਤੇ ਗੋਲੀ ਚਲਾ ਦਿੱਤੀ ਅਤੇ ਮ੍ਰਿਤਕ ਦੇ ਢਿੱਡ ਵਿਚ ਗੋਲੀ ਲੱਗ ਗਈ। ਉਧਰ ਗੋਲੀ ਲੱਗਣ ਕਾਰਨ ਉਸ ਐਨਆਰਆਈ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਅਤੇ ਮੁਲਜ਼ਮ ਐਨਆਰੀਆਈ ਦੋਵੇਂ ਨਸ਼ੇ ਦੀ ਹਾਲਤ ਵਿਚ ਸਨ। ਫਿਲਹਾਲ ਦੋਸ਼ੀ ਫਰਾਰ ਹੈ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।