by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਫਗਾਨਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤਾਲਿਬਾਨ ਨੇ ਇੱਕ ਹੋਰ ਨਵਾਂ ਫਰਮਾਨ ਸੁਣਾ ਦਿੱਤਾ ਹੈ। ਦੱਸਿਆ ਜਾ ਰਿਹਾ ਫਰਮਾਨ ਜਾਰੀ ਕਰਦੇ ਕਿਹਾ ਗਿਆ ਕਿ ਮਹਿਲਾਵਾਂ ਵਲੋਂ ਚਲਾਏ ਜਾ ਰਹੇ ਬਿਊਟੀ ਪਾਰਲਰ ਬੰਦ ਕੀਤੇ ਜਾਣ । ਦੱਸ ਦਈਏ ਕਿ ਕਾਬੁਲ ਤੇ ਹੋਰ ਸੂਬਿਆਂ 'ਚ ਮਹਿਲਾਵਾਂ ਵਲੋਂ ਚਲਾਏ ਜਾ ਰਹੇ ਬਿਊਟੀ ਪਾਰਲਰ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ । ਉਨ੍ਹਾਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ,ਉੱਥੇ ਹੀ ਸੰਯੁਕਤ ਰਾਸ਼ਟਰ ਵਲੋਂ ਤਾਲਿਬਾਨ ਦੇ ਫਰਮਾਨਾਂ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ । ਅਫਗਾਨਿਸਤਾਨ ਤੋਂ ਭੱਜਣ ਵਾਲੀ ਮਹਿਲਾ ਅਧਿਕਾਰ ਕਾਰਕੁਨ ਨੇ ਕਿਹਾ ਕਿ ਤਾਲਿਬਾਨ 'ਚ ਮਹਿਲਾਵਾਂ ਨੂੰ ਇਨਸਾਨਾਂ ਤਰ੍ਹਾਂ ਨਹੀਂ ਸਗੋਂ ਸ਼ੋਸ਼ਣ ਦੀਆਂ ਵਸਤੂਆਂ ਦੇ ਰੂਪ 'ਚ ਪੇਸ਼ ਕੀਤਾ ਜਾਂਦਾ ਹੈ ।