by vikramsehajpal
ਕਰਨਾਲ (ਦੇਵ ਇੰਦਰਜੀਤ) : ਕਰਨਾਲ ’ਚ ਕਿਸਾਨਾਂ ਨੇ ਮਹਾਪੰਚਾਇਤ ਤੋਂ ਬਾਅਦ ਆਪਣੀਆਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਕਈ ਨੇਤਾ ਹਜ਼ਾਰਾਂ ਕਿਸਾਨਾਂ ਨਾਲ ਮੌਜੂਦ ਹਨ। ਮਿੰਨੀ ਸਕੱਤਰੇਤ ਦੇ ਗੇਟ ਦੇ ਬਾਹਰ ਧਰਨੇ 'ਤੇ ਬੈਠੇ ਕਿਸਾਨ ਆਗੂਆਂ ਨੇ ਅੱਗੇ ਦੀ ਰਣਨੀਤੀ ਬਾਰੇ ਮੀਟਿੰਗ ਕੀਤੀ ਹੈ।
ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ ਸਮੇਤ ਕਈ ਹੋਰ ਆਗੂ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ ਕਰਨਾਲ ’ਚ ਆਪਣੇ ਹੱਕਾਂ ਲਈ ਇੱਕ ਪੱਕਾ ਮੋਰਚਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਕੱਪੜੇ ਅਤੇ ਖਾਣ ਦਾ ਸਾਮਾਨ ਮਿੰਨੀ ਸਕੱਤਰੇਤ ਕਰਨਾਲ ’ਤੇ ਹੀ ਮੰਗਵਾ ਰਹੇ ਹਾਂ, ਆਰਾਮ ਨਾਲ ਗੱਲ ਕਰਾਂਗੇ, ਜਦੋਂ ਤਕ ਨਿਆਂ ਨਹੀਂ ਮਿਲਦਾ, ਉਦੋਂ ਤਕ ਰੁਕਾਂਗੇ ਨਹੀਂ।’’