by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੱਡਾ ਫੈਸਲਾ ਕੀਤਾ ਗਿਆ ਹੈ। ਹੁਣ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲਿਆਂ ਦਾ ਚਲਾਨ ਕੀਤਾ ਜਾਵੇਗਾ। ਇਸ ਨਗਰ ਨਿਗਮ ਚੰਡੀਗੜ੍ਹ ਇਹ ਕੰਮ ਲਈ ਕੈਮਰਿਆਂ ਦੀ ਮਦਦ ਲਈ ਉਜਾ ਰਹੀ ਹੈ। ਦੱਸ ਦਈਏ ਕਿ ਹੁਣ ਕੁਝ ਨਿਸਚਿਤ ਕੀਤੀਆਂ ਖੁੱਲੀਆਂ ਥਾਵਾਂ ਤੇ ਕਮਰੇ ਲਗਾਏ ਜਾਣਗੇ। ਚੰਡੀਗੜ੍ਹ ਦੇ ਜ਼ਿਆਦਾਤਰ ਗਾਰਬੇਜ ਇਕੱਠਾ ਕਰਨ ਵਾਲਿਆਂ ਥਾਵਾਂ ਸੈਕਟਰਾਂ ਦੇ ਬਾਜ਼ਾਰ ਖੇਤਰ ਜਾਂ ਖੁੱਲੀਆਂ ਥਾਵਾਂ 'ਚ ਹਨ । ਜਿਥੇ ਚੰਡੀਗੜ੍ਹ 39.96 ਲੱਖ ਰੁਪਏ ਦੇ CCTV ਲਗਵਾਏ ਗਏ ਹਨ। ਜਿਸ ਰਾਹੀਂ ਗੰਦਗੀ ਫੈਲਾਉਣ ਵਾਲੇ ਬਾਰੇ ਤੁਰੰਤ ਨਿਗਮ ਨੂੰ ਮਿਲੇਗੀ। ਜੇਕਰ ਕੋਈ ਡਰੇਨੇਜ ਸਿਸਟਮ ਤੇ ਨਾਲੀਆਂ ਵਿੱਚ ਕੂੜਾ ਸੁੱਟਦਾ ਹੈ ਤਾਂ ਉਸ ਨੂੰ 5789 ਰੁਪਏ ਜੁਰਮਾਨਾ ਦੇਣਾ ਪਵੇਗਾ।