ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ, ਇਸ ਮਾਮਲੇ ਵਿੱਚ ਇਕ ਨਵੇਂ ਗੈਂਗਸਟਰ ਦਾ ਨਾਂ ਜੁੜਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਵਿੱਚ ਗੈਂਗਸਟਰ ਲਿਪਿਨ ਨਹਿਰਾ ਦਾ ਨਾਮ ਆ ਰਿਹਾ ਹੈ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਗੈਂਗਸਟਰ ਲਿਪਿਨ ਨਹਿਰਾ ਨੇ ਸ਼ਾਰਪ ਸ਼ੂਟਰ ਕਸ਼ਿਸ਼ ਤੇ ਦੀਪਕ ਮੁੰਡੀ ਦਾ ਸੰਪਰਕ ਗੈਂਗਸਟਰ ਗੋਲੀਡ ਨਾਲ ਕਰਵਾਇਆ ਸੀ। ਮੂਸੇਵਾਲਾ ਨੋ ਗੋਲੀਆਂ ਮਾਰਨ ਵਾਲੇ6 ਸ਼ੂਟਰਾ 'ਚੋ ਇਹ 2 ਹਨ।ਕਸ਼ਿਸ਼ ਨੇ ਇਸ ਗੱਲ ਦਾ ਪੁਲਿਸ ਦੀ ਪੁੱਛਗਿੱਛ ਵਿੱਚ ਖੁਲਾਸਾ ਕੀਤਾ ਹੈ। ਫਿਲਹਾਲ ਦੀਪਕ ਮੁੰਡੀ ਪੁਲਿਸ ਦੀ ਹਿਰਾਸਤ ਵਿੱਚ ਹੈ।
ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਲਿਪਿਨ ਦੇ ਭਰਾ ਪਵਨ ਨੂੰ ਪੁਲਿਸ ਜੇਲ੍ਹ ਤੋਂ ਲਿਆ ਕੇ ਪੁੱਛਗਿੱਛ ਕਰ ਰਹੀ ਹੈ। ਗੈਂਗਸਟਰ ਪਵਨ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲਡੀ ਬਰਾੜ ਨੂੰ ਗੈਂਗਸਟਰ ਦੇਣ ਵਾਲਾ ਵੀ ਗੈਂਗਸਟਰ ਲਿਪਿਨ ਹੀ ਹੈ ਜੋ ਕਿ ਕੈਨੇਡਾ ਵਿੱਚ ਬੈਠਾ ਹੋਇਆ ਹੈ। ਪੁਲਿਸ ਨੂੰ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਅੰਕਿਤ ਸਿਰਸਾ ਤੇ ਪ੍ਰਿਯਾਵਰਤ ਫੋਜੀ ਲਾਰੈਂਸ ਨਾਲ ਜੁੜੇ ਹੋਏ ਹਨ ਤੇ ਮਨਪ੍ਰੀਤ ਤੇ ਰੂਪਾ ਜੱਗੂ ਭਗਵਾਨਪੁਰੀਆ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਕਈ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ । ਪੁਲਿਸ ਵਲੋਂ ਅੰਮ੍ਰਿਤਸਰ ਵਿਖੇ ਗੈਂਗਸਟਰ ਜਗਰੂਪ ਤੇ ਮਨੂੰ ਦਾ ਐਨਕਾਊਂਟਰ ਵੀ ਕੀਤਾ ਗਿਆ ਸੀ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਚਾਰਜਸ਼ੀਟ ਨੂੰ ਅਦਾਲਤ ਵਿੱਚ ਦਾਇਰ ਕਰਨ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪੂਰੀ ਚਾਰਜਸ਼ੀਟ ਤਿਆਰ ਕੀਤੀ ਹੋਈ ਹੈ। ਇਸ ਸਾਰੀ ਚਾਰਜਸ਼ੀਟ ਮਾਨਸਾ ਪੁਲਿਸ ਨੇ ਕੀਤੀ ਹੈ। ਇਸ ਕਤਲ ਦੀ ਸਾਜਿਸ਼ ਨਾਲ ਸਬੰਧਿਤ ਚਾਰਜਸ਼ੀਟ ਹੈ। ਕਤਲ ਨੂੰ ਲੈ ਕੇ ਇਕ ਇਕ ਚੀਜ ਇਸ ਵਿੱਚ ਸ਼ਾਮਿਲ ਕੀਤੀ ਗਈ ਹੈ। ਇਸ ਵਿੱਚ 15 ਤੋਂ ਵੱਧ ਦੋਸ਼ੀਆਂ ਦੇ ਨਾਂ ਸ਼ਾਮਿਲ ਹਨ । ਜਿਨ੍ਹਾਂ ਵਿੱਚ ਗੈਂਗਸਟਰ ਤੇ ਮਾਸਟਰਮਾਈਂਡ ਵੀ ਸ਼ਾਮਿਲ ਹਨ। ਇਸ ਮਾਮਲੇ ਵਿੱਚ 40 ਤੋਂ ਵੱਧ ਲੋਕ ਗਵਾਹ ਹਨ ਉਸ ਸਮੇ ਜੋ ਥਾਰ ਵਿਚ ਸ਼ਾਮਿਲ ਸੀ। ਜਿਨ੍ਹਾਂ ਨੂੰ ਗੋਲੀਆਂ ਲੱਗਿਆ ਸੀ ਸਭ ਕੁਝ ਦੱਸਿਆ ਗਿਆ ਹੈ। ਇਸ ਚਾਰਜਸ਼ੀਟ ਵਿੱਚ ਸਬੂਤ ਵਜੋਂ ਫੋਰੈਂਸਿਕ ਰਿਪੋਟ, ਪੋਸਟਮਾਰਟਮ ਰਿਪੋਟ ਬਰਾਮਦ ਹਥਿਆਰ ਸੀ ਸ਼ਾਮਿਲ ਹਨ।