ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਹੁਣ ਤਾਜ਼ਾ ਜਾਣਕਾਰੀ ਇਹ ਮਿਲੀ ਹੈ ਕਿ ਮੋਗਾ ਪੁਲਿਸ ਨੂੰ ਗੈਂਗਸਟਰ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਮਲੋਟ ਅਦਾਲਤ ਦੇ ਵੱਲੋਂ ਇਹ ਰਿਮਾਂਡ ਪੁਲਿਸ ਨੂੰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਗੈਂਸਗਟਰ ਬਿਸ਼ਨੋਈ ਦਾ ਰਣਜੀਤ ਰਾਣਾ ਕਤਲ (Ranjit Rana Murder) ਦੇ ਵਿਚ ਵੀ ਨਾਮ ਹੈ ਤੇ ਇਸੇ ਨੂੰ ਲੈਕੇ ਅੱਜ ਉਸਦਾ ਇਸ ਕੇਸ ਦੇ ਵਿਚ ਪੁਲਿਸ ਰਿਮਾਂਡ ਖਤਮ ਹੋ ਗਿਆ ਸੀ ਅਤੇ ਉਸਦੀ ਮਲੋਟ ਅਦਾਲਤ 'ਚ ਪੇਸ਼ੀ ਸੀ। ਅਦਾਲਤ 'ਚ ਪੇਸ਼ੀ ਦੌਰਾਨ ਹੀ ਉਸਦਾ ਰਿਮਾਂਡ ਹੁਣ ਮੋਗਾ ਪੁਲਿਸ (Moga Police) ਨੂੰ ਦਿੱਤਾ ਗਿਆ ਹੈ।
ਇਸ ਮਾਮਲੇ 'ਚ ਰਿਮਾਂਡ ਲੈਣ ਲਈ ਥਾਣਾ ਸਦਰ ਦੀ ਪੁਲਿਸ ਨੇ 21 ਜੁਲਾਈ ਨੂੰ ਲਾਰੇਂਸ ਬਿਸ਼ਨੋਈ ਨੂੰ ਅਦਾਲਤ 'ਚ ਪੇਸ਼ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ 7 ਦਿਨ ਦਾ ਰਿਮਾਂਡ ਦੇ ਦਿੱਤਾ ਸੀ ਤੇ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਤੋਂ ਮਲੋਟ ਪੁਲਿਸ ਨੂੰ ਹੀ 4 ਦਿਨ ਦਾ ਹੋਰ ਰਿਮਾਂਡ ਮਿਲਿਆ ਸੀ।
ਇਸਦੇ ਨਾਲ ਹੀ ਮੋਗਾ ਪੁਲਿਸ ਵੱਲੋਂ ਵੀ ਲਗਾਤਾਰ ਅਦਾਲਤ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਬਿਸ਼ਨੋਈ ਦਾ ਰਿਮਾਂਡ ਉਨ੍ਹਾਂ ਨੂੰ ਮਿਲ ਸਕੇ। ਅੱਜ ਪੇਸ਼ੀ ਦੌਰਾਨ ਜਦੋ ਅਦਾਲਤ ਨੇ ਸਾਰਿਆਂ ਦੇ ਪੱਖ ਸੁਣੇ ਤਾ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਅਤੇ ਬਿਸ਼ਨੋਈ ਦਾ ਰਿਮਾਂਡ ਮੋਗਾ ਪੁਲਿਸ ਨੂੰ ਦੇ ਦਿੱਤਾ ਗਿਆ।