ਨਿਊਜ਼ ਡੈਸਕ (ਸਿਮਰਨ): ਪੰਜਾਬ 'ਚ ਮੁੜ ਤੋਂ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ। ਜਿਥੇ ਐੱਮ ਲੋਕਾਂ ਇਸ ਬਿਮਾਰੀ ਦੀ ਚਪੇਟ 'ਚ ਆ ਰਹੇ ਹਨ ਹੁਣ ਇਸਦੇ ਨਾਲ ਹੀ ਸੂਬੇ ਦੇ ਕਈ ਮੰਤਰੀ ਤੇ ਲੀਡਰ ਵੀ ਹੁਣ ਇਸਦੀ ਚਪੇਟ 'ਚ ਆ ਰਹੇ ਹਨ। ਜਾਣਕਾਰੀ ਮੁਤਾਬਕ ਪਾਰਟੀ ਦੇ ਚਾਰ ਆਗੂਆਂ ਸਣੇ ਸੰਗਰੂਰ ਤੋਂ ਨਵੇਂ ਬਣੇ ਐੱਮ.ਪੀ ਸਿਮਰਨਜੀਤ ਸਿੰਘ ਮਾਨ ਵੀ ਹੁਣ ਚੂਰਨ ਵਾਇਰਸ ਦਾ ਸ਼ਿਕਾਰ ਹੋਏ ਹਨ। ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਨੂੰ ਕੁਝ ਦਿਨ ਪਹਿਲਾਂ ਵੀ ਕੋਰੋਨਾ ਹੋਇਆ ਸੀ ਤੇ ਸਹੀ ਸਲਾਮਤ ਚੰਡੀਗੜ੍ਹ ਦੇ ਪੀ.ਜੀ.ਆਈ ਹਸਪਤਾਲ ਤੋਂ ਘਰ ਵਾਪਿਸ ਪਰਤ ਗਏ ਸਨ। ਪਰ ਹੁਣ ਉਨ੍ਹਾਂ ਨੂੰ ਮੁੜ ਤੋਂ ਕੋਰੋਨਾ ਹੋ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ 78 ਦਿਨਾਂ ਲਈ ਇਕਾਂਤਵਾਸ ਕਰ ਲਿਆ ਹੈ।
ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਆਗੂ ਜੋ ਕੋਰੋਨਾ ਪੋਜ਼ੀਟਿਵ ਪਾਏ ਗਏ ਹਨ ਉਨ੍ਹਾਂ ਵਿਚ ਹਨ ਐਜੂਕੇਸ਼ਨ ਮੰਤਰੀ ਹਰਜੋਤ ਬੈਂਸ, ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ, ਵਿਧਾਨ ਸਭਾ ਸਪੀਕਰ ਜੈ ਕ੍ਰਿਸ਼ਨ ਰੋੜੀ, ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ਼ਾਮਿਲ ਹਨ।
ਦੱਸ ਦਈਏ ਕਿ ਇਹਨਾਂ ਮੰਤਰੀ ਦੇ ਵੱਲੋਂ ਕੋਰੋਨਾ ਪੋਜ਼ੀਟਿਵ ਹੋਣ ਦੀ ਜਾਣਕਾਰੀ ਆਪਣੇ-ਆਪਣੇ ਟਵਿਟਰ ਅਕਾਊਂਟ 'ਤੇ ਸਾਂਝੀ ਕੀਤੀ ਗਈ ਜਿਸ ਵਿਚ ਉਨ੍ਹਾਂ ਆਪਣੇ ਸੰਪਰਕ 'ਚ ਆਏ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਤੀਆਂ ਰੱਖਣ ਅਤੇ ਇੱਕ ਵਾਰ ਟੈਸਟ ਵੀ ਜ਼ਰੂਰ ਕਰਵਾ ਲੈਣ, ਤਾ ਜੋ ਉਨ੍ਹਾਂ ਸਭ ਲੋਕਾਂ ਦਾ ਬਚਾਅ ਹੋ ਸਕੇ।