5 ਅਗਸਤ, ਨਿਊਜ਼ ਡੈਸਕ (ਸਿਮਰਨ): ਵਿਸ਼ਵ ਭਰ ਦੇ ਵਿਚ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਮੰਕੀਪੋਕਸ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਕੈਨੇਡਾ 'ਚ ਵੀ ਹੁਣ ਮੰਕੀਪੋਕਸ ਦੇ ਮਾਮਲੇ ਵੱਧ ਰਹੇ ਹਨ। ਕੈਨੇਡਾ ਹੈਲਥ ਏਜੇਂਸੀ ਦੇ ਮੁਤਾਬਕ ਹੁਣ ਤੱਕ ਜਿਹੜੇ ਜਿਹੜੇ ਸੂਬਿਆਂ ਤੋਂ ਕੇਸ ਸਾਹਮਣੇ ਆਏ ਹਨ ਉਹ ਹੈ ਉਨਟਾਰੀਓ, ਸਰੀ, ਬ੍ਰਿਟਿਸ਼ ਕੁਲੰਬੀਆ, ਸਸਕੇਚਿਊਨ, ਕਿਊਬਿਕ, ਅਤੇ ਅਲਬਰਟਾ ਹੈ ਜਿਥੇ ਕਿ ਕੁਲ ਮਿਲਾਕੇ 830 ਦੇ ਕਰੀਬ ਇਸ ਬਿਮਾਰੀ ਨਾਲ ਸੰਬੰਧਤ ਲੋਕਾਂ 'ਚ ਲੱਛਣ ਦਿਖੇ।
ਤੁਹਾਨੂੰ ਦੱਸ ਦਈਏ ਕਿ ਉਨਟਾਰੀਓ ਦੇ ਵਿਚ 423 ਕੇਸ, ਕਿਊਬਿਕ ਦੇ ਵਿਚ 373, ਬ੍ਰਿਟਿਸ਼ ਕੋਲੰਬੀਆ 'ਚ 78, ਅਲਬਰਟਾ 'ਚ 13, ਸਸਕੇਚਿਊਨ 'ਚ 2 ਅਤੇ 1 ਯੂਕੋਨ ਤੋਂ ਹੈ। ਇਨ੍ਹਾਂ ਮਰੀਜ਼ ਦਾ ਸਿਹਤ ਵਿਭਾਗ ਕੈਨੇਡਾ ਦੇ ਵੱਲੋਂ ਪੂਰਾ ਰਖਾ ਜਾ ਰਿਹਾ ਹੈ। ਅਤੇ ਮਰੀਜ਼ਾਂ ਨੂੰ ਹਿਦਾਇਤਾਂ ਵਰਤਣ ਦੀ ਵੀ ਅਪੀਲ ਕੀਤੀ ਗਈ ਹੈ। ਓਥੇ ਹੀ ਕੈਨੇਡਾ ਪ੍ਰਸ਼ਾਸਨ ਦੇ ਵੱਲੋਂ ਪੂਰੇ ਦੇਸ਼ ਦੇ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਉਹ ਆਪਣਾ ਬਚਾਅ ਰੱਖਣ ਅਤੇ ਸਿਹਤਮੰਦ ਰਹਿਣ। ਉਨ੍ਹਾਂ ਕਿਹਾ ਕਿ ਲੋਕ ਅਜੇ ਬਾਹਰ ਲੈ ਸੂਬਿਆਂ ਅਤੇ ਦੇਸ਼ਾਂ ਵਿਚ ਜਾਨ ਤੋਂ ਗੁਰਹੇਜ਼ ਕਰਨ ਤਾ ਜੋ ਉਹ ਇਸ ਬਿਮਾਰੀ ਤੋਂ ਆਪਣਾ ਬਚਾਅ ਰੱਖ ਸਕਣ।