ਦਿੱਲੀ (ਦੇਵ ਇੰਦਰਜੀਤ): ਕਿਸਾਨੀ ਧਰਨੇ ਦੇ ਅੱਜ ਕੁਲ 37 ਦੀਨਾ ਬਾਅਦ ਨਤੀਜਾ ਬੇਅਸਰ ਪਰ ਹੁਣ ਗੱਲ ਆਰ-ਪਾਰ ਲਾਉਣ ਲਈ 4 ਜਨਵਰੀ ਨੂੰ 7ਵੇਂ ਦੌਰ ਦੀ ਬੈਠਕ ਦਾ ਫ਼ੈਸਲਾ ਕੀਤੀ ਗਯਾ ਹੈ।ਕਿਸਾਨਾਂ ਨੂੰ ਇਕ ਨਵੀ ਉਮੀਦ ਜਾਗੀ ਹੈ।ਪਰ ਕਿਸਾਨ ਅਜੇ ਵੀ ਉਸੇ ਤਰ੍ਹਾਂ ਆਪਣੀਆਂ ਮੰਗਾਂ ਲਈ ਦਿੱਲੀ ਧਰਨੇ ਡਟੇ ਹੋਏ ਹਨ । ਕਿਸਾਨ ਅੰਦੋਲਨ ਜਾਰੀ ਹੈ।ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੀ ਆਵਾਜ਼ ਬੁਲੰਦ ਹੋ ਰਹੀ ਹੈ ।ਅੱਜ ਕਿਸਾਨ ਅੰਦੋਲਨ ਦਾ 37ਵਾਂ ਦਿਨ ਹੈ।ਸਿੰਘੂ ਬਾਰਡਰ 'ਤੇ ਅੱਜ 80 ਕਿਸਾਨ ਸੰਗਠਨਾਂ ਦੀ ਵਜੇ ਬੈਠਕ ਹੋਵੇਗੀ।ਇਸ ਤੋਂ ਪਹਿਲਾਂ ਕਿਸਾਨ ਅਤੇ ਸਰਕਾਰ ਵਿਚਾਲੇ 6ਵੇਂ ਦੌਰ ਦੀ ਗੱਲਬਾਤ 'ਚ ਪੂਰਾ ਹੱਲ ਨਹੀਂ ਨਿਕਲਿਆ।4 ਜਨਵਰੀ ਦੀ ਬੈਠਕ ਤੋਂ ਪਹਿਲਾਂ ਕਿਸਾਨ ਅਗਲੀ ਰਣਨੀਤੀ ਬਣਾਉਣਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਦੁਆਰਾ ਕੇਂਦਰੀ ਖੇਤੀ ਕਾਨੂੰਨਾਂ 'ਤੇ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ ਉਹ ਨਵਾਂ ਸਾਲ ਨਹੀਂ ਮਨਾਉਣਗੇ। ਕਿਸਾਨਾਂ ਨੇ ਕਿਹਾ, "ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਜੂਰ ਕਰਦੀ, ਉਦੋਂ ਤੱਕ ਸਾਡੇ ਲਈ ਨਵਾਂ ਸਾਲ ਦਾ ਕੋਈ ਮਤਲਬ ਨਹੀਂ ਹੈ ।"ਹਾਲਾਂ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਹੋਈ ਗੱਲਬਾਤ ਵਿੱਚ ਸਰਕਾਰ ਨੇ ਬਿਜਲੀ ਦੇ ਬਿੱਲ ਦੀ ਮਾਫ਼ੀ ਅਤੇ ਪਰਾਲੀ ਸਾੜਨ ਦੇ ਜ਼ੁਰਮਾਨੇ ਨਾਲ ਸਬੰਧਤ ਚਿੰਤਾਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ।