by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਕੀਪਕਸ ਤੋਂ ਬਾਅਦ ਹੁਣ ਦੇਸ਼ ਭਰ ਵਿੱਚ ਇਕ ਹੋਰ ਵਾਇਰਸ 'Tomato Flu'ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਫਲੂ 1ਤੋਂ 10 ਸਾਲ ਦੇ ਬੱਚਿਆਂ 'ਚ ਫੈਲ ਰਿਹਾ ਹੈ । ਇਸ ਦੀ ਲਪੇਟ ਵਿੱਚ ਹੁਣ ਤੱਕ 150 ਤੋਂ ਵੱਧ ਮਾਮਲੇ ਆ ਚੁੱਕੇ ਹਨ। ਇਸ ਫਲੂ ਨੂੰ ਦੇਖਦੇ ਹੋਏ ਸਿਹਤ ਮੰਤਰਾਲੇ ਹਰਿਆਣਾ ਕੇਰਲ ਤੇ ਹੋਰ ਵੀ ਕਈ ਸੂਬਿਆਂ ਵਿੱਚ ਐਡਵਾਈਜ਼ਰੀ ਜਾਰੀ ਕੀਤੀ ਹੈ।
ਸਿਹਤ ਮੰਤਰਾਲੇ ਨੇ 'Tomato Flu' ਨੂੰ ਦੇਖਦੇ ਨਿਰਦੇਸ਼ ਵੀ ਜਾਰੀ ਕੀਤੀ ਹਨ । ਦੇਸ਼ ਦੇ ਕਈ ਸੂਬਿਆਂ ਵਿੱਚ ਬਹੁਤ ਤੇਜ਼ੀ ਨਾਲ ਇਹ ਫੈਲ ਰਿਹਾ ਹੈ ਕੇਰਲ ਤੋਂ ਬਾਅਦ ਹੁਣ ਓਡੀਸ਼ਾ ਕਰਨਾਟਕ ਵਿੱਚ ਇਸ ਦੇ ਮਾਮਲੇ ਸਾਹਮਣੇ ਆਏ ਹਨ। ਦੱਸਿਆ ਜਾ ਰਿਹਾ ਹੈ ਕਿ 'Tomato Flu' ਜਿਆਦਾਤਰ ਛੋਟੇ ਬੱਚਿਆਂ ਨੂੰ ਹੋ ਰਹੀ ਹੈ। ਫਿਲਹਾਲ ਇਸ ਦੀ ਕੋਈ ਦਵਾਈ ਨਹੀਂ ਆਈ ਹੈ । ਇਸ ਨਾਲ ਪੀੜਤ ਲੋਕਾਂ ਦੇ ਸਰੀਰ ਵਿੱਚ ਜੋੜਾ ਦਾ ਦਰਦ ਬੁਖਾਰ ਚਮੜੀ 'ਚ ਜਲਣ ਵਰਗੇ ਲੱਛਣ ਪਾਏ ਗਏ ਹਨ।