PSEB ਨੇ ਸਿੱਖਿਆ ਜਗਤ ਵਿਚ ਮਚਾਈ ਤਰਥੱਲੀ, 20% ਕੀਤੀ ਗਈ ਪਾਸ-ਪ੍ਰਤੀਸ਼ਤਤਾ

by mediateam

ਮੋਹਾਲੀ (Nri Media) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਵਿੱਚ ਪਾਸ-ਪ੍ਰਤੀਸ਼ਤਤਾ 20 ਫ਼ੀਸਦੀ ਕਰਨ ਦਾ ਫੈਸਲਾ ਲਿਆ ਗਿਆ। ਸਿੱਖਿਆ ਬੋਰਡ ਵੱਲੋਂ ਪ੍ਰੈਕਟੀਕਲ ਵਿਸ਼ਿਆਂ ਵਿੱਚ ਪਾਸ ਪ੍ਰਤੀਸ਼ਤਤਾ 33% ਤੋਂ 20% ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸਿੱਖਿਆ ਬੋਰਡ ਦੇ ਇਸ ਨਵੇਂ ਪਾਸ ਫਾਰਮੂਲੇ ਅਨੁਸਾਰ ਹੁਣ ਥਿਊਰੀ ਅਤੇ ਪ੍ਰੈਕਟੀਕਲ ਦੋਵਾਂ ਵਿੱਚ ਸਿਰਫ਼ 20-20% ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਪਾਸ ਮੰਨ ਲਿਆ ਜਾਵੇਗਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਸ ਪ੍ਰਤੀਸ਼ਤਤਾ ਥਿਊਰੀ, ਪ੍ਰੈਕਟੀਕਲ, ਸੀਸੀਈ ਵਿੱਚ ਪਹਿਲਾਂ ਵੱਖਰੇ-ਵੱਖਰੇ 33 ਫ਼ੀਸਦੀ ਅੰਕ ਲੈਣੇ ਹੁੰਦੇ ਜ਼ਰੂਰੀ ਹੁੰਦੇ ਹਨ। ਹੁਣ ਇਨ੍ਹਾਂ ਤਿੰਨਾਂ ਵਿੱਚ 33 ਫ਼ੀਸਦੀ ਅੰਕ ਲੈਣ ਵਾਲਾ ਵਿਦਿਆਰਥੀ ਪਾਸ ਮੰਨਿਆ ਜਾਵੇਗਾ। ਇਸ ਵਿਚ ਸ਼ਰਤ ਇਹ ਵੀ ਹੈ ਕਿ ਵਿਦਿਆਰਥੀ ਥਿਊਰੀ ਅਤੇ ਪ੍ਰੈਕਟੀਕਲ ਵਿੱਚ ਘੱਟੋ-ਘੱਟ 20 ਫ਼ੀਸਦੀ ਅੰਕ ਹਾਸਿਲ ਕਰੇ। ਦੱਸ ਦਈਏ ਕਿ ਇਸ ਸਬੰਧੀ ਸਿੱਖਿਆ ਸ਼ਾਸਤਰੀਆਂ ਵੱਲੋਂ ਮੁੱਖ ਮੰਤਰੀ ਨੂੰ ਵੀ ਪੱਤਰ ਲਿਖੇ ਗਏ ਹਨ ਜਿਨ੍ਹਾਂ ਵਿੱਚ ਇਮਤਿਹਾਨਾਂ ਦਾ ਹਵਾਲਾ ਦੇ ਕੇ ਇਸ ਫਾਰਮੂਲੇ ਨੂੰ ਘੋਖਣ ਦੀ ਮੰਗ ਕੀਤੀ ਗਈ ਹੈ।

ਉਥੇ ਹੀ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਵੱਲੋਂ ਇਸ ਫ਼ੈਸਲੇ ਨੂੰ ਕੇਂਦਰੀ ਬੋਰਡ (CBSE) ਦੀ ਤਰਜ਼ ‘ਤੇ ਲਿਆ ਗਿਆ ਫ਼ੈਸਲਾ ਦੱਸ ਰਹੇ ਹਨ। ਦੂਜੇ ਪਾਸੇ ਇਸ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਵਿੱਚ ਇਸ ਸਾਲ ਸੌ ਫ਼ੀਸਦੀ ਨਤੀਜਾ ਲਿਆਉਣ ਲਈ ਅਧਿਆਪਕਾਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਸਿੱਖਿਆ ਸ਼ਾਸਤਰੀਆਂ ਅਨੁਸਾਰ ਜੇਕਰ ਸਿੱਖਿਆ ਵਿਭਾਗ ਵੱਲੋਂ ਪਾਸ ਕੀਤਾ ਗਿਆ ਇਹ ਫਾਰਮੂਲਾ ਲਾਗੂ ਹੁੰਦਾ ਹੈ ਤਾਂ ਇਸ ਨਾਲ ਵਿਦਿਆਰਥੀਆਂ ਦਾ ਦਿਮਾਗ਼ ‘ਬੰਜਰ’ ਹੋ ਜਾਵੇਗਾ।