by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਖੰਡੂਰ ਸਾਹਿਬ ਤੋਂ ਕਾਂਗਰਸ ਦੇ ਸਸੰਦ ਮੈਬਰ ਜਸਬੀਰ ਸਿੰਘ ਵਲੋਂ ਸੈਸ਼ਨ ਦੌਰਾਨ ਲੋਕ ਸਭਾ 'ਚ ਪ੍ਰਾਈਵੇਟ ਮੈਬਰਸ ਬਿੱਲ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਨਾਲ ਵਿਆਹਾਂ 'ਚ ਜ਼ਿਆਦਾ ਖ਼ਰਚਾ ਨਹੀ ਹੋਵੇਗਾ। ਦੱਸਿਆ ਜਾ ਰਿਹਾ ਕਾਂਗਰਸ ਦੇ ਸਸੰਦ ਮੈਬਰ ਜਸਬੀਰ ਸਿੰਘ ਨੇ ਲੋਕ ਸਭਾ 'ਚ ਪ੍ਰਾਈਵੇਟ ਮੈਬਰਸ ਬਿੱਲ ਪੇਸ਼ ਕੀਤਾ । ਇਸ ਬਿੱਲ ਅਨੁਸਾਰ ਬਰਾਤ 'ਚ ਸਿਰਫ਼ 50 ਲੋਕ ਹੀ ਸ਼ਾਮਲ ਹੋ ਸਕਣਗੇ ,ਜਦਕਿ 10 ਤੋਂ ਵੱਧ ਪਕਵਾਨ ਨਹੀ ਪਰੋਸੇ ਜਾਂ ਸਕਣਗੇ । ਇਸ ਤੋਂ ਇਲਾਵਾ 2500 ਰੁਪਏ ਤੋਂ ਵੱਧ ਸ਼ਗਨ ਨਹੀ ਦਿੱਤਾ ਜਾਵੇਗਾ। ਇਸ ਬਿੱਲ ਦਾ ਮੁੱਖ ਉਦੇਸ਼ ਵਿਆਹ 'ਚ ਹੁੰਦੇ ਵੱਧ ਖਰਚਿਆਂ ਨੂੰ ਰੋਕਣਾ ਹੈ ।