ਹੁਣ ਲੁਧਿਆਣਾ ‘ਚ ਨਵੇਂ ਪੁਲਿਸ ਅਧਿਕਾਰੀ ਸੰਭਾਲਣਗੇ ਕਮਾਨ, ਜਾਣੋ ਕਿਸ ਨੂੰ ਕਿੱਥੇ ਕੀਤਾ ਤਾਇਨਾਤ

by jaskamal

ਪੱਤਰ ਪ੍ਰੇਰਕ : ਪੰਜਾਬ ਵਿੱਚ ਪੁਲੀਸ ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿੱਚ ਲੁਧਿਆਣਾ ਵਿੱਚ ਜੇ.ਸੀ.ਪੀ. (ਸਿਟੀ) ਸੋਮਿਆ ਮਿਸ਼ਰਾ ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਅਜੇ ਕਿਸੇ ਹੋਰ ਨੂੰ ਨਿਯੁਕਤ ਨਹੀਂ ਕੀਤਾ ਗਿਆ ਹੈ। ਇਸੇ ਤਰ੍ਹਾਂ ਡੀ.ਸੀ.ਪੀ. (ਹੈਕਵਾਟਰ) ਰੁਪਿੰਦਰ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਉਸ ਦੀ ਥਾਂ 'ਤੇ ਕਿਸੇ ਨੂੰ ਵੀ ਤਾਇਨਾਤ ਨਹੀਂ ਕੀਤਾ ਗਿਆ ਹੈ। ਇਸੇ ਤਰ੍ਹਾਂ ਏ.ਡੀ.ਸੀ.ਪੀ. (4) ਤੁਸ਼ਾਰ ਗੁਪਤਾ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ 'ਤੇ ਅਭਿਮਨਿਊ ਰਾਣਾ ਨੂੰ ਨਿਯੁਕਤ ਕੀਤਾ ਗਿਆ ਹੈ।

ਏ.ਡੀ.ਸੀ.ਪੀ (1) ਰੁਪਿੰਦਰ ਕੌਰ ਸਰਾਂ ਦਾ ਤਬਾਦਲਾ ਕਰਕੇ ਏਡੀਸੀਪੀ ਮਹਿਤਾਬ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਏਡੀਸੀਪੀ (ਕ੍ਰਾਈਮ) ਅਮਨਦੀਪ ਸਿੰਘ ਬਰਾੜ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਏਡੀਸੀਪੀ (ਹੈੱਡਕੁਆਰਟਰ) ਰੁਪਿੰਦਰ ਕੌਰ ਭੱਟੀ ਦਾ ਤਬਾਦਲਾ ਕਰਕੇ ਏਡੀਸੀਪੀ ਅਮਨਦੀਪ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ। ਏਡੀਸੀਪੀ (ਉਦਯੋਗਿਕ ਸੁਰੱਖਿਆ) ਹਰਕਮਲ ਕੌਰ ਦੇ ਤਬਾਦਲੇ ਤੋਂ ਬਾਅਦ ਏਡੀਸੀਪੀ ਦੇਵ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਏਡੀਸੀਪੀ (ਪੀਬੀਆਈ) ਵੈਭਵ ਸਹਿਗਲ ਦਾ ਤਬਾਦਲਾ ਕਰਕੇ ਏਡੀਸੀਪੀ ਪਰਮਿੰਦਰ ਸਿੰਘ ਨੂੰ ਲਾਇਆ ਗਿਆ ਹੈ।

ਇਸੇ ਤਰ੍ਹਾਂ ਏ.ਸੀ.ਪੀ (ਸੈਂਟਰਲ) ਸੁਖਨਾਜ਼ ਸਿੰਘ ਗਿੱਲ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ 'ਤੇ ਆਈ.ਪੀ.ਐਸ. ਆਕਰਸ਼ੀ ਜੈਨ, ਏ.ਸੀ.ਪੀ. (ਉੱਤਰੀ) ਸੁਮਿਤ ਸੂਦ ਨੂੰ ਆਈ.ਪੀ.ਐਸ. ਜਯੰਤ ਪੁਰੀ, ਏ.ਸੀ.ਪੀ (ਪੂਰਬੀ) ਗੁਰਦੇਵ ਸਿੰਘ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ 'ਤੇ ਏ.ਸੀ.ਪੀ. ਅਰੁਣ ਸ਼ਰਮਾ ਨੂੰ ਏ.ਸੀ.ਪੀ. (ਪੱਛਮੀ) ਮਨਦੀਪ ਸਿੰਘ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ ਜਸਜੋਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।

ਏ.ਸੀ.ਪੀ. (ਇੰਡਸਟਰੀਅਲ ਏਰੀਆ-ਏ) ਜਤਿੰਦਰ ਚੋਪੜਾ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ 'ਤੇ ਜਸਬਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ | ਏ.ਸੀ.ਪੀ. (ਸਿਵਲ ਲਾਈਨ) ਜਸਰੂਪ ਕੌਰ ਬਾਠ ਦੇ ਤਬਾਦਲੇ ਮਗਰੋਂ ਉਨ੍ਹਾਂ ਦੀ ਥਾਂ ’ਤੇ ਜਤਿਨ ਬਾਂਸਲ ਦੀ ਨਿਯੁਕਤੀ ਕੀਤੀ ਗਈ ਹੈ। ਏ.ਸੀ.ਪੀ. (ਇੰਡਸਟਰੀਅਲ ਏਰੀਆ-ਬੀ) ਸੰਦੀਪ ਵਢੇਰਾ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ 'ਤੇ ਏ.ਸੀ.ਪੀ. ਬ੍ਰਿਜ ਮੋਹਨ ਨੂੰ ਲਗਾਇਆ ਗਿਆ ਹੈ। ਏ.ਸੀ.ਪੀ. (ਅਪਰਾਧ-1) ਰਾਜੇਸ਼ ਕੁਮਾਰ ਛਿੱਬਰ ਨੂੰ ਨਿਯੁਕਤ ਕੀਤਾ ਗਿਆ ਹੈ।