by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਹੁਣ ਠੇਕਿਆਂ ਤੋਂ ਇਲਾਵਾ ਹੁਣ ਕੁਝ ਖਾਸ ਦੁਕਾਨਾਂ 'ਤੇ ਵੀ 1 ਅਪ੍ਰੈਲ ਤੋਂ ਸ਼ਰਾਬ ਤੇ ਬੀਅਰ ਮਿਲੇਗੀ। ਇਹ ਫੈਸਲਾ ਪੰਜਾਬ ਸਰਕਾਰ ਨੇ ਆਪਣੀ ਨਵੀ ਆਬਕਾਰੀ ਨੀਤੀ ਦੇ ਤਹਿਤ ਲਿਆ ਹੈ। ਦੱਸਿਆ ਜਾ ਰਿਹਾ ਸੂਬੇ ਦੇ ਵੱਖ -ਵੱਖ ਸ਼ਹਿਰਾਂ ਵਿੱਚ ਕੁੱਲ 77 ਦੁਕਾਨਾਂ ਖੋਲ੍ਹੀਆਂ ਜਾਣਗੀਆਂ । ਆਬਕਾਰੀ ਮੰਤਰੀ ਹਰਪਾਲ ਚੀਮਾ ਨੇ ਕਿਹਾ ਪੰਜਾਬ ਸਰਕਾਰ 1 ਅਪ੍ਰੈਲ ਤੋਂ ਸ਼ਹਿਰਾਂ 'ਚ ਸ਼ਰਾਬ ਤੇ ਬੀਅਰ ਦੀਆਂ 77 ਹੋਰ ਦੁਕਾਨਾਂ ਖੋਲ੍ਹਣ ਜਾ ਰਹੀ ਹੈ, ਜੇਕਰ ਕੋਈ ਵਿਅਕਤੀ ਠੇਕੇ ਤੋਂ ਨਹੀ ਸ਼ਰਾਬ ਲੈਣੀ ਚਾਹੁੰਦਾ ਤਾਂ ਉਹ ਇਨ੍ਹਾਂ ਦੁਕਾਨਾਂ ਤੋਂ ਲੈ ਸਕਦਾ ਹੈ। ਜਾਣਕਾਰੀ ਅਨੁਸਾਰ ਇਹ ਸ਼ਰਾਬ ਦੀਆਂ ਖੋਲ੍ਹੀਆਂ ਜਾਣ ਵਾਲਿਆਂ ਦੁਕਾਨਾਂ ਕਿਸੇ ਸ਼ੋਅਰੂਮ ਤੋਂ ਘੱਟ ਨਹੀਂ ਹੋਣਗੀਆਂ ।