13 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤਕਰੀਬਨ 6 ਮਹੀਨੇ ਹੋਣ ਵਾਲੇ ਹਨ। ਇਨ੍ਹ ਮਹੀਨਿਆਂ ਦੇ ਵਿਚ ਸਰਕਾਰ ਦੇ ਵੱਲੋਂ ਕਈ ਅਜਿਹੇ ਫੈਸਲੇ ਲਏ ਗਏ ਹਨ ਜੋ ਕਿ ਲੋਕਾਂ ਦੇ ਲਈ ਲਾਭਦਾਇਕ ਹਨ। ਵਿਧਾਇਕਾਂ ਨੂੰ ਲੈਕੇ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਸੀ ਕਿ ਇੱਕ ਵਿਧਾਇਕ ਸਿਰਫ ਇੱਕ ਹੀ ਪੈਨਸ਼ਨ ਲਏਗਾ । ਇਸ 'ਤੇ ਫੈਸਲਾ ਤਾ ਲੈ ਲਿਆ ਗਿਆ ਸੀ ਪਰ ਇਸਨੂੰ ਲਾਗੂ ਨਹੀਂ ਕੀਤਾ ਗਿਆ ਸੀ।
ਅੱਜ ਮਾਨ ਸਰਕਾਰ ਨੇ ਇਸ ਫੈਸਲੇ ਨੂੰ ਅਮਲ 'ਚ ਲਿਆਂਦਾ ਹੈ ਅਤੇ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਨੂੰ ਲਾਗੂ ਕਰ ਦਿੱਤਾ ਗਿਆ ਹੈ। ਹੁਣ ਪੰਜਾਬ ਦੇ ਵਿਚ ਵੱਖ-ਵੱਖ ਜਿਲਿਆਂ ਦੇ ਵਿਧਕ ਇੱਕ ਹੀ ਪੈਨਸ਼ਨ ਲਿਆ ਕਰਨਗੇ।
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਕਨੂੰਨ ਪਾਸ ਕੀਤਾ ਸੀ ਜਿਸ ਨੂੰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਮਨਜ਼ੂਰੀ ਦੇ ਦਿੱਤੀ ਹੈ। ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਸੂਬੇ ‘ਚ ਅੱਜ ਤੋਂ ਇੱਕ ਵਿਧਾਇਕ ਇੱਕ ਪੈਨਸ਼ਨ ਕਾਨੂੰਨ ਲਾਗੂ ਹੋ ਗਈ ਹੈ।