ਨਿਊਜ਼ ਡੈਸਕ (ਸਿਮਰਨ) : ਚੰਡੀਗੜ੍ਹ 'ਚ ਜਿਥੇ ਹੈਲਮੇਟ ਨਾ ਪਾਉਣ 'ਤੇ ਦੋ ਪਹੀਆ ਵਾਹਨ ਤੇ ਜਾਂਦੇ ਵਿਅਕਤੀ ਦਾ ਚਲਾਣ ਹੁੰਦਾ ਹੈ ਚਾਹੇ ਉਹ ਪੁਰਸ਼ ਹੋਵੇ ਜਾ ਮਹਿਲਾ, ਪਰ ਸਿੱਖ ਔਰਤਾਂ ਨੂੰ ਚਲਾਣ ਤੋਂ ਛੂਟ ਮਿਲੀ ਹੋਈ ਸੀ ਜੋ ਕਿ ਹੁਣ ਹਟਾ ਦਿੱਤੀ ਹੈ। ਯਾਨੀ ਕਿ ਹੁਣ ਚੰਡੀਗੜ੍ਹ 'ਚ ਹੈਲਮੇਟ ਨਾ ਪਾਉਣ 'ਤੇ ਹਰ ਸਿੱਖ ਔਰਤ ਦਾ ਵੀ ਚਲਾਨ ਹੋਵੇਗਾ। ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ ਕਿ ਜੇਕਰ ਸਿੱਖ ਔਰਤਾਂ ਨੇ ਸਿਰ 'ਤੇ ਦਸਤਾਰ ਨਹੀਂ ਸਜਾਈ ਹੋਵੇਗੀ ਤਾ ਉਨ੍ਹਾਂ ਨੂੰ ਹੈਲਮੇਟ ਪਾਉਣਾ ਹੋਵੇਗਾ, ਤੇ ਹੈਲਮੇਟ ਨਾ ਪਾਉਣ 'ਤੇ ਉਨ੍ਹਾਂ ਨੂੰ ਭਾਰੀ ਜੁਰਮਾਨਾ ਲੱਗੇਗਾ।
ਪਹਿਲਾਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਸਿਰਫ ਕੌਰ ਸਰਨੇਮ ਦੇਖ ਕੇ ਹੀ ਸਿੱਖ ਔਰਤਾਂ ਨੂੰ ਬਿਨਾ ਹੈਲਮੇਟ ਤੋਂ ਛੱਡ ਦਿੰਦੀ ਸੀ ਅਤੇ ਉਨ੍ਹਾਂ ਦਾ ਚਲਾਨ ਨਹੀਂ ਕੀਤਾ ਜਾਂਦਾ ਸੀ। ਪਰ ਹੁਣ ਅਜਿਹਾ ਕਰਨਾ ਸਿੱਖ ਔਰਤਾਂ ਨੂੰ ਭਾਰੀ ਪੈ ਸਕਦਾ ਹੈ ਕਿਉਂਕਿ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ ਅਤੇ ਹੁਣ ਹਰ ਇਕ ਵਿਅਕਤੀ ਦਾ ਹੈਲਮੇਟ ਨਾ ਪਾਉਣ 'ਤੇ ਚਲਾਨ ਹੋਵੇਗਾ।
ਮੀਡਿਆ ਰਿਪੋਰਟਾਂ ਦੇ ਮੁਤਾਬਕ ਹੁਣ ਚੰਡੀਗੜ੍ਹ 'ਚ ਸੈਂਟਰਲ ਮੋਟਰ ਵਹੀਕਲ ਰੁਲ ਲਾਗੂ ਕੀਤਾ ਜਾ ਸਕਦਾ ਹੈ। ਸੂਬਾ ਪੱਧਰੀ ਰੋਡ ਸੇਫਟੀ ਮੀਟਿੰਗ 'ਚ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ 'ਤੇ ਵਿਚਾਰ ਕੀਤਾ ਹੈ। ਅਤੇ 2018 ਦੀ ਆਪਣੀ ਪੁਰਾਣੀ ਨੋਟੀਫਿਕੇਸ਼ਨ 'ਚ ਬਦਲਾਅ ਲਿਆ ਕੇ ਇਹ ਫ਼ੈਸਲਾ ਲਿਆ ਹੈ। ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਅਗਲੇ ਸਾਲ ਦੀ ਸ਼ੁਰੂਆਤੀ ਮਹੀਨੇ ਜਨਵਰੀ ਤੋਂ ਸਿੱਖ ਔਰਤਾਂ ਦਾ ਚਲਾਨ ਕਰ ਸਕਦੀ ਹੈ।