ਹੁਣ ਕੈਨੇਡਾ ਤੇ ਆਸਟ੍ਰੇਲੀਆ ਨੇ ਚੀਨ ਨੂੰ ਲੈ ਕੇ ਕੀਤਾ ਵੱਡਾ ਐਲਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੇ ਆਸਟ੍ਰੇਲੀਆ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਰੋਨਾ ਟੈਸਟ ਦਾ ਐਲਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਕਿ ਚੀਨ ਤੇ ਮਕਾਊ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੈਨੇਡਾ ਲਈ ਫਲਾਈਟ 'ਚ ਸਵਾਰ ਹੋਣ ਤੋਂ ਪਹਿਲਾਂ 2 ਦਿਨ ਤੋਂ ਵੱਧ ਪੁਰਾਣੀ ਕੋਰੋਨਾ ਟੈਸਟ ਰਿਪੋਟਰ ਦਿਖਾਣੀ ਹੋਵੇਗੀ। ਟੈਸਟ ਰਿਪੋਟਰ ਦੇਖਣ ਤੋਂ ਬਾਅਦ ਹੀ ਯਾਤਰੀਆਂ ਨੂੰ ਜਹਾਜ਼ ਵਿੱਚ ਚੜ੍ਹਨ ਦੀ ਇਜ਼ਾਜਤ ਦਿੱਤੀ ਜਾਵੇਗੀ । ਜਦੋ ਕੋਰੋਨਾ ਦੇ ਅੰਕੜੇ ਮੁੜ ਵੱਧ ਗਏ ਤਾਂ ਇਨ੍ਹਾਂ ਉਪਾਵਾਂ 'ਤੇ ਫਿਰ ਵਿਚਾਰ ਕੀਤਾ ਜਾਵੇਗਾ ।

ਕੈਨੇਡਾ ਸਰਕਾਰ ਨੇ ਕਿਹਾ ਕਿ ਚੀਨ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਕਾਫੀ ਤੇਜ਼ੀ ਨਾਲ਼ ਵਾਧਾ ਹੋ ਰਿਹਾ ਹੈਂ । ਜਿਸ ਕਾਰਨ ਹੁਣ ਇਹ ਨਿਰਦੇਸ਼ ਲਾਗੂ ਕੀਤੇ ਗਏ ਹਨ । ਸਰਕਾਰ ਨੇ ਕਿਹਾ ਕਿ ਕੈਨੇਡਾ ਜਾ ਆਸਟ੍ਰੇਲੀਆ ਲਈ ਫਲਾਈਟ 'ਚ ਚੜ੍ਹਨ ਤੋਂ ਪਹਿਲਾਂ ਯਾਤਰੀਆਂ ਨੂੰ ਏਅਰਲਾਈਨ ਨੂੰ ਇੱਕ ਨੈਗਟਿਵ ਕੋਰੋਨਾ ਰਿਪੋਰਟ ਦਿਖਾਉਣੀ ਹੋਵੇਗੀ, ਜੋ ਰਵਾਨਗੀ ਤੋਂ 2 ਦਿਨ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ।