by vikramsehajpal
ਮੁੰਬਈ,(ਦੇਵ ਇੰਦਰਜੀਤ) :ਹੁਣ ਅਦਾਕਾਰ ਆਮਿਰ ਖ਼ਾਨ ਵੀ ਕੋਵਿਡ-19 ਪਾਜ਼ੇਟਿਵ ਹੋ ਗਏ ਹਨ। ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਆਮਿਰ ਖ਼ਾਨ ਘਰ ’ਚ ਇਕਾਂਤਵਾਸ ਹੋ ਗਏ ਹਨ।ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰੇ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।
ਆਮਿਰ ਖ਼ਾਨ ਘਰ ’ਚ ਇਕਾਂਤਵਾਸ ਹਨ ਤੇ ਸਾਰੇ ਪ੍ਰੋਟੋਕਾਲ ਫਾਲੋਅ ਕੀਤੇ ਜਾ ਰਹੇ ਹਨ। ਉਹ ਠੀਕ ਹਨ, ਜੋ ਲੋਕ ਬੀਤੇ ਕੁਝ ਦਿਨਾਂ ’ਚ ਉਨ੍ਹਾਂ ਦੇ ਸੰਪਰਕ ’ਚ ਆਏ ਹਨ, ਉਨ੍ਹਾਂ ਨੂੰ ਵੀ ਸਾਵਧਾਨੀ ਦੇ ਤੌਰ ’ਤੇ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤੇ ਸਾਰੇ ਨਿਯਮ ਮੰਨਣੇ ਚਾਹੀਦੇ ਹਨ। ਤੁਹਾਡੇ ਸਾਰਿਆਂ ਦਾ ਦੁਆਵਾਂ ਲਈ ਧੰਨਵਾਦ।’