by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਰਾਜਧਾਨੀ ਨੇ ਰੋਬੋਟ ਨਾਲ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਬੇੜੇ ’ਚ 2 ਫਾਇਰ ਫਾਈਟਰ ਰੋਬੋਟ ਨੂੰ ਸ਼ਾਮਿਲ ਕੀਤਾ ਹੈ। ਜੈਨ ਨੇ ਕਿਹਾ ਕਿ ਰਿਮੋਟ ਕੰਟਰੋਲ ਰੋਬੋਟ ਅੱਗ ਨਾਲ ਜੂਝਣ ਵਾਲੇ ਜਾਬਾਂਜ਼ਾਂ ਲਈ ਸੰਕਟਮੋਚਨ ਸਾਬਿਤ ਹੋਣਗੇ।
ਇੰਨਾ ਹੀ ਨਹੀਂ ਇਹ ਰੋਬੋਟ ਵੱਧ ਦਬਾਅ ਦੇ ਮਾਧਿਅਮ ਨਾਲ 2400 ਲੀਟਰ ਪ੍ਰਤੀ ਮਿੰਟ ਨਾਲ ਪਾਣੀ ਦਾ ਪ੍ਰੈਸ਼ਰ ਵੀ ਛੱਡਦੇ ਹਨ। ਸਪ੍ਰੇਅ 'ਤੇ ਆਮ ਪਾਣੀ ਦੀ ਧਾਰ, ਦੋਵੇਂ ਇਸ ਰੋਬੋਟ ਨਾਲ ਜੁੜੇ ਵਾਇਰਲੈੱਸ ਰਿਮੋਟ ਰਾਹੀਂ ਕੰਮ ਕਰ ਸਕਦੇ ਹਨ। ਜਿਨ੍ਹਾਂ ਸਥਾਨਾਂ ’ਤੇ ਪਾਣੀ ਨਾਲ ਅੱਗ ਕਾਬੂ ’ਚ ਨਹੀਂ ਆਉਂਦੀ, ਉਥੇ ਰੋਬੋਟ ਦੇ ਅੰਦਰੋਂ ਨਿਕਲਣ ਵਾਲੇ ਕੈਮੀਕਲ 'ਤੇ ਉਸ ਤੋਂ ਨਿਕਲਣ ਵਾਲੀ ਝੱਗ ਅੱਗ ’ਤੇ ਕਾਬੂ ਪਾਏਗੀ। ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਰੋਬੋਟੋ ਨੂੰ ਆਪਰੇਟ ਕਰਨ ਲਈ ਦਿੱਲੀ ਫਾਇਰ ਸਰਵਿਸ ਦੇ ਫਾਇਰ ਫਾਇਟਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਗਈ ਹੈ।