by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਪੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਰੇਲਵੇ ਸਟੇਸ਼ਨ ਪ੍ਰਸ਼ਾਸਨ ਨੂੰ ਇੱਕ ਹੈਰਾਨ ਕਰਨ ਵਾਲਾ ਨੋਟਿਸ ਆਇਆ ਹੈ, ਜੋ ਕਾਫੀ ਤੇਜ਼ੀ ਨਾਲ ਸੋਸ਼ਲ ਵੀਡੀਓ 'ਤੇ ਵਾਇਰਲ ਹੋ ਰਿਹਾ ਹੈ। ਰੇਵਲੇ 'ਤੇ ਬਣੇ ਪ੍ਰਾਚੀਨ ਹਨੂੰਮਾਨ ਮੁੰਦਰ ਨੂੰ ਖਾਲੀ ਕਰਵਾਉਣ ਲਈ ਅਦਾਲਤ ਨੇ ਹੁਕਮ ਜਾਰੀ ਕੀਤੇ ਹਨ। ਮੰਦਰ ਦੇ ਬਾਹਰ ਲਾਏ ਗਏ ਨੋਟਿਸ 'ਚ ਲਿਖਿਆ ਹੈ ਕਿ ਹਨੂੰਮਾਨ ਜੀ ਖੁਦ ਆਪਣਾ ਮਦੰਰ ਤੋੜ ਲੈਣ ਨਹੀਂ ਤਾਂ 15 ਦਿਨਾਂ ਅੰਦਰ ਮੰਦਰ ਨੂੰ ਤੋੜ ਦਿੱਤਾ ਜਾਵੇਗਾ। ਇਸ ਨੋਟਿਸ ਕਾਰਨ ਹਿੰਦੂ ਜਥੇਬੰਦੀਆਂ 'ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ । ਜ਼ਿਕਰਯੋਗ ਹੈ ਕਿ ਇਹ ਸਾਰਾ ਜ਼ਿਲ੍ਹਾ ਕੋਤਵਾਲੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ । ਪ੍ਰਸ਼ਾਸਨ ਨੇ ਨੋਟਿਸ ਵਿੱਚ ਕਿਹਾ ਕਿ ਜੇਕਰ 15 ਦਿਨਾਂ ਵਿੱਚ ਮੰਦਰ ਨੂੰ ਨਾ ਹਟਾਇਆ ਗਿਆ ਤਾਂ ਰੇਵਲੇ ਪ੍ਰਸ਼ਾਸਨ ਖੁਦ ਮੰਦਰ ਢਾਹ ਦੇਵੇਗਾ।