ਅਮਰੀਕਾ ‘ਚ ਪੰਜਾਬੀ ਨੌਜਵਾਨ ਨੂੰ ਨਹੀਂ ਮਿਲੀ ਨੌਕਰੀ, ਕਰ ਲਈ ਖੁਦਕੁਸ਼ੀ

by

ਸ਼ਿਕਾਗੋ (Vikram Sehajpal) : ਅਮਰੀਕਾ 'ਚ ਫਰੀਦਕੋਟ ਜ਼ਿਲੇ ਦੇ ਪਿੰਡ ਟਹਿਣਾ ਵਿਖੇ ਦੇ ਰਹਿਣ ਵਾਲੇ 27 ਸਾਲਾ ਨੌਜਵਾਨ ਵਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜਤਿੰਦਰ ਪਾਲ ਸਿੰਘ ਵਜੋਂ ਹੋਈ ਹੈ, ਜੋ ਸ਼ਿਕਾਗੋ ਦੀ ਇਲੀਨੋਇਸ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਜਤਿੰਦਰ ਅਗਸਤ 2017 'ਚ ਸਟੱਡੀ ਵੀਜ਼ਾ 'ਤੇ ਅਮਰੀਕਾ ਗਿਆ ਸੀ। ਉਹ ਹਰਿਆਣਾ ਦੇ 2 ਨੌਜਵਾਨਾਂ ਨਾਲ ਮਿਲ ਕੇ ਰਹਿ ਰਿਹਾ ਸੀ। ਅਪ੍ਰੈਲ 2019 'ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਤਿੰਦਰ ਸਹੀ ਨੌਕਰੀ ਨਾ ਮਿਲਣ ਕਾਰਨ ਕਥਿਤ ਤੌਰ 'ਤੇ ਬਹੁਤ ਪਰੇਸ਼ਾਨ ਸੀ।

ਇਸੇ ਪਰੇਸ਼ਾਨੀ ਦੇ ਕਾਰਨ ਜਤਿੰਦਰ ਨੇ ਆਪਣੇ ਕਿਰਾਏ ਦੇ ਅਪਾਰਟਮੈਂਟ ਦੀ ਬਾਲਕੋਨੀ 'ਚ ਰੱਸੀ ਨਾਲ ਫਾਹਾ ਲੈ ਰਿਹਾ ਸੀ ਉਦੋਂ ਰੱਸੀ ਟੁੱਟ ਗਈ ਤੇ ਜਤਿੰਦਰ ਪਾਲ ਹੇਠ ਵਾਲੇ ਅਪਾਰਟਮੈਂਟ 'ਚ ਡਿੱਗਣ ਦੌਰਾਨ ਸਿਰ ਵਿਚ ਲੋਹੇ ਦੀ ਗਰਿੱਲ ਵੱਜ ਕੇ ਉਸਦਾ ਸਿਰ ਹੇਠ ਫ਼ਰਸ਼ ਨਾਲ ਜਾ ਟਕਰਾਇਆ ਜਿਸ ਨਾਲ ਉਸਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਪਿਤਾ ਕੇਵਲ ਸਿੰਘ ਸਕੂਲ ਸਿੱਖਿਆ ਵਿਭਾਗ 'ਚ ਇਕ ਕਰਮਚਾਰੀ ਸਨ|

ਜਿਨ੍ਹਾਂ ਦੀ ਅਪ੍ਰੈਲ 2011 'ਚ ਮੌਤ ਹੋ ਗਈ ਸੀ। ਪਿਤਾ ਦੀ ਮੌਤ ਮਗਰੋਂ ਜਤਿੰਦਰ ਦੇ ਵੱਡੇ ਭਰਾ ਨੂੰ ਉਸ ਦੇ ਪਿਤਾ ਦੀ ਨੌਕਰੀ ਮਿਲ ਗਈ ਸੀ। ਪੀੜਤ ਪਰਿਵਾਰ ਨੇ ਜਤਿੰਦਰ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਵਿਦੇਸ਼ ਮੰਤਰਾਲੇ ਕੋਲ ਮਾਮਲਾ ਉਠਾਉਣ ਲਈ ਜ਼ਿਲਾ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਹੈ।