by simranofficial
ਬਿਹਾਰ (ਪਟਨਾ) (ਐਨ ਆਰ ਆਈ ਮੀਡਿਆ ):- ਬਿਹਾਰ ਚ ਇੱਕ ਵਾਰ ਨਿਤੀਸ਼ ਸਰਕਾਰ ਬਣ ਗਈ ਹੈ , ਸੱਤਵੀਂ ਵਾਰ
ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਨੇ |
ਨਿਤੀਸ਼ ਕੁਮਾਰ ਦੇ ਨਾਲ ਹੋਰ ਵੀ ਮੰਤਰੀਆਂ ਨੇ ਸੌਂਹ ਚੁੱਕੀ ਹੈ , ਬਿਹਾਰ ਦੀ ਰਾਜਨੀਤੀ ਚ ਅਹਿਮ ਰੋਲ ਅਦਾ ਕਰਨ ਦੀ ਸੌਂਹ ਚੁੱਕ ਬਿਹਾਰ ਦੇ ਲਈ ਕੰਮ ਕਰਨ ਨੂੰ ਤਿਆਰ ਹੋਏ ਨੇ |
ਦੂਜੇ ਪਾਸੇ ਜੇ ਗੱਲ ਕਰੀਏ ਕਾਂਗਰਸ ਅਤੇ ਆਰ ਜੇ ਡੀ ਦੀ ਤੇ ਉੰਨਾ ਨੇ ਸੌਂਹ ਚੁੱਕ ਸਮਾਗਮ ਦਾ ਬਹਿਸ਼ਕਾਰ ਕੀਤਾ ਹੈ ,
ਸੌਂਹ ਸਮਾਗਮ ਚ ਅਮਿਤ ਸ਼ਾਹ ਅਤੇ ਜੇ ਪੀ ਨੱਡਾ ਵੀ ਮਜੂਦ ਰਹੇ | ਰਾਜਭਵਨ ਚ ਰਾਜਪਾਲ ਫਾਗੂ ਚੋਹਾਨ ਨੇ ਉੰਨਾ ਨੂੰ ਸੌਂਹ ਚੁੱਕਾਈ |
ਤਾਰਕਿਸ਼ੋਰ ਪ੍ਰਸਾਦ ਅਤੇ ਰੇਣੁ ਦੇਵੀ ਨੇ ਵੀ ਉਪ ਮੁੱਖਮੰਤਰੀ ਦੇ ਵਜੋਂ ਇਸ ਮੌਕੇ ਤੇ ਸੌਂਹ ਚੁੱਕੀ | ਜਿਕਰੇਖਾਸ ਹੈ ਕਿ ਪਹਿਲੀ ਵਾਰ ਦੋ ਉੱਪ ਮੁੱਖਮੰਤਰੀ ਬਿਹਾਰ ਚ ਬਣੇ ਨੇ |