ਸੁਨਾਮ ਊਧਮ ਸਿੰਘ ਵਾਲਾ (ਤਰੁਣ ਬਾਂਸਲ) : ਸਥਾਨਕ ਨਗਰ ਕੌਂਸਲ ਦੀ ਚੋਣਾਂ ਵਿਚ ਕਾਂਗਰਸ ਦੇ ਵੱਡੀ ਗਿਣਤੀ ਦੇ ਵਿਚ ਕੌਂਸਲਰਾਂ ਨੂੰ ਜਿੱਤ ਪ੍ਰਾਪਤ ਹੋਈ ਸੀ ਜਿਸ ਨੂੰ ਲੈ ਕੇ ਲਗਾਤਾਰ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਲੋਕਾਂ ਚ ਚਰਚਾ ਬਣੀ ਹੋਈ ਸੀ ਕਿ ਨਗਰ ਕੌਂਸਲ ਦਾ ਪ੍ਰਧਾਨ ਕੌਣ ਬਣੇਗਾ ਅੱਜ ਉਹ ਘੜੀ ਖ਼ਤਮ ਹੋਈ ਅਤੇ ਸਰਦਾਰ ਨਿਸ਼ਾਨ ਸਿੰਘ ਟੋਨੀ ਨੂੰ ਸਥਾਨਕ ਨਗਰ ਕੌਂਸਲ ਦਾ ਪ੍ਰਧਾਨ ਸਰਵਸੰਮਤੀ ਨਾਲ ਬਣਾਇਆ ਗਿਆ ਇਸ ਮੌਕੇ ਮੈਡਮ ਕੋਮਲ ਕਾਂਸਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਤੇਜ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ।
ਇਸ ਮੌਕੇ ਕਾਂਗਰਸੀ ਨੇਤਰੀ ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨ ਬਾਜਵਾ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਨਗਰ ਕੌਂਸਲ ਚੋਣਾਂ ਬੜੀ ਅਮਨ ਸ਼ਾਂਤੀ ਨਾਲ ਹੋਇਆ ਅਤੇ ਅੱਜ ਸਰਬ ਸੰਮਤੀ ਨਾਲ ਨਗਰ ਕੌਂਸਲਰਾਂ ਨੇ ਹਾਈ ਕਮਾਂਡ ਦੇ ਦਿੱਤੇ ਫ਼ੈਸਲੇ ਤੇ ਸਰਬਸੰਮਤੀ ਕਰਦੇ ਹੋਏ ਸਰਦਾਰ ਨਿਸ਼ਾਨ ਸਿੰਘ ਟੋਨੀ ਨੂੰ ਪ੍ਰਧਾਨ ਬਣਾਇਆ ਹੈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਣੇ ਸਰਦਾਰ ਨਿਸ਼ਾਨ ਸਿੰਘ ਟੋਨੀ ਨੇ ਕਿਹਾ ਕਿ ਉਹ ਕਾਂਗਰਸ ਹਾਈ ਕਮਾਂਡ ਅਤੇ ਮੈਡਮ ਦਾਮਨ ਥਿੰਦ ਬਾਜਵਾ ਦਾ ਧੰਨਵਾਦ ਕਰਦੇ ਹਨ ਅਤੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੰਦੇ ਹਨ ਕਿ ਉਹ ਸ਼ਹਿਰ ਦਾ ਵਿਕਾਸ ਵੱਧ ਤੋਂ ਵੱਧ ਕਰਵਾਉਣਗੇ ਅਤੇ ਸਾਰੇ ਨਗਰ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣਗੇ।
ਇਸ ਮੌਕੇ ਮੈਡਮ ਗੀਤਾ ਸ਼ਰਮਾ , ਜ਼ਿਲ੍ਹਾ ਇੰਡਸਟਰੀ ਚੈਂਬਰ ਪ੍ਰਧਾਨ ਘਣਸ਼ਾਮ ਕਾਂਸਲ ,ਮਾਰਕੀਟ ਕਮੇਟੀ ਚੇਅਰਮੈਨ ਮੁਨੀਸ ਸੋਨੀ ,ਸੰਜੇ ਖਡਿਆਲਿਆ, ਹਿੰਮਤ ਬਾਜਵਾ ਅਤੇ ਨਗਰ ਕੌਂਸਲਰ ਮੌਜੂਦ ਸੀ।
ਇਸ ਮੌਕੇ ਮੈਡਮ ਗੀਤਾ ਸ਼ਰਮਾ , ਜ਼ਿਲ੍ਹਾ ਇੰਡਸਟਰੀ ਚੈਂਬਰ ਪ੍ਰਧਾਨ ਘਣਸ਼ਾਮ ਕਾਂਸਲ ,ਮਾਰਕੀਟ ਕਮੇਟੀ ਚੇਅਰਮੈਨ ਮੁਨੀਸ ਸੋਨੀ ,ਸੰਜੇ ਖਡਿਆਲਿਆ, ਹਿੰਮਤ ਬਾਜਵਾ ਅਤੇ ਨਗਰ ਕੌਂਸਲਰ ਮੌਜੂਦ ਸੀ।