by
ਨਵੀਂ ਦਿੱਲੀ (ਇੰਦਰਜੀਤ ਸਿੰਘ) : Nirbhaya Case : ਸਾਲ 2012 'ਚ ਹੋਏ ਵਸੰਤ ਵਿਹਾਰ ਸਮੂਹਕ ਜਬਰ ਜਨਾਹ ਮਾਮਲੇ 'ਚ ਫਾਂਸੀ ਦੀ ਸਜ਼ਾ ਭੁਗਤ ਰਹੇ ਚਾਰ 'ਚੋਂ ਤਿੰਨ ਦੋਸ਼ੀਆਂ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਆਪਣਾ ਜਵਾਬ ਸੌਂਪ ਦਿੱਤਾ ਹੈ। ਅਦਾਲਤੀ ਹੁਕਮ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੇ ਗਏ ਜਵਾਬ 'ਚ ਤਿੰਨ ਦੋਸ਼ੀਆਂ ਨੇ ਕਿਹਾ ਹੈ ਕਿ ਫਾਂਸੀ ਤੋਂ ਬਚਣ ਲਈ ਸੰਵਿਧਾਨ 'ਚ ਕੁਝ ਨਿਯਮ ਕਾਨੂੰਨ ਹਨ।
ਤਰਸ ਦੇ ਆਧਾਰ 'ਤੇ ਪਟੀਸ਼ਨ ਸਮੇਤ ਉਹ ਕਾਨੂੰਨੀ ਉਪਾਅ ਦਾ ਸਹਾਰਾ ਲੈਣਗੇ।ਅਸਲ ਵਿਚ ਨਿਰਭੈਆ ਦੀ ਮਾਂ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੇਣ ਦੀ ਮੰਗ ਕੀਤੀ ਹੈ। ਨਿਰਭੈਆ ਦੀ ਮਾਂ ਦੀ ਪਟੀਸ਼ਨ 'ਤੇ ਅਦਾਲਤ ਨੇ ਬਚਾਅ ਧਿਰ ਨੂੰ ਨੋਟਿਸ ਦੇ ਕੇ ਪੁੱਛਿਆ ਸੀ ਕਿ ਕੀ ਉਹ ਫਾਂਸੀ ਦੀ ਸਜ਼ਾ ਤੋਂ ਬਚਣ ਲਈ ਕੋਈ ਕਾਨੂੰਨੀ ਬਦਲ ਅਪਣਾ ਰਹੇ ਹਨ।