by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਵਡਾਲਾ ਚੋਂਕ ਕੋਲ ਨਿਹੰਗ ਸਿੰਘਾਂ ਨੇ ਸਿਗਰਟ ਤੇ ਪਾਨ ਦੀਆਂ ਦੁਕਾਨਾਂ 'ਚੋ ਸਾਮਾਨ ਬਾਹਰ ਕੱਢ ਕੇ ਸਾੜ ਦਿੱਤਾ ਹੈ। ਖੋਖੇ ਚਲਾਉਣ ਵਾਲੇ ਮੁਰਾਰੀ ਲਾਲ ਨੇ ਦੱਸਿਆ ਕਿ ਕਾਫੀ ਨਿਹੰਗ ਸਿੰਘਾਂ ਨੇ ਸਿਗਰਟ ਵੇਚਣ ਦਾ ਵਿਰੋਧ ਕੀਤਾ ਤੇ ਦੇਖਦੇ ਹੀ ਦੇਖਦੇ ਸਾਮਾਨ ਸੜਕ ਕੇ ਸੁੱਟ ਕੇ ਅੱਗ ਲਗਾ ਦਿੱਤੀ। ਇਸ ਦੌਰਾਨ ਨਿਹੰਗ ਸਿੰਘਾਂ ਨੇ ਖੋਖਿਆਂ ਤੇ ਭੰਨਤੋੜ ਵੀ ਕੀਤੀ। ਮੁਰਾਰੀ ਨੇ ਕਿਹਾ ਕਿ ਉਹ ਪਾਨ ਸਿਗਰੇਟ ਵੇਚ ਕੇ ਹੀ ਆਪਣਾ ਘਰ ਚਲਾਉਂਦੇ ਸੀ। ਇਸ ਤਰਾਂ ਸੜਕ ਤੇ ਸਥਿਤ 4 ਖੋਖਿਆਂ ਨੂੰ ਅੱਗ ਲਗਾ ਦਿੱਤੀ ਗਈ । ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।